ਮਾਝ ਮਹਲਾ ੫ ॥
Maajh, Fifth Mehl:
ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥
(ਹੇ ਭਾਈ !) ਉਸ ਬਾਣੀ ਨੂੰ ਪੜ੍ਹਨਾ ਲਾਭਦਾਇਕ ਉੱਦਮ ਹੈ, ਜਿਸ ਬਾਣੀ ਦੀ ਰਾਹੀਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ ।
Blessed are those words, by which the Naam is chanted.
ਗੁਰ ਪਰਸਾਦਿ ਕਿਨੈ ਵਿਰਲੈ ਜਾਣੀ ॥
(ਪਰ) ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ (ਅਜੇਹੀ ਬਾਣੀ ਨਾਲ) ਸਾਂਝ ਪਾਈ ਹੈ ।
Rare are those who know this, by Guru's Grace.
ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥੧॥
(ਹੇ ਭਾਈ !) ਉਹ ਵੇਲਾ ਭਾਗਾਂ ਵਾਲਾ ਜਾਣੋ, ਜਿਸ ਵੇਲੇ ਪਰਮਾਤਮਾ ਦੇ ਗੁਣ ਗਾਏ ਜਾਣ ਤੇ ਸੁਣੇ ਜਾਣ । ਜਗਤ-ਵਿਚ-ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿਚ ਪੂਰੇ ਗਿਣੇ ਜਾਂਦੇ ਹਨ (ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਤੇ ਸੁਣਦੇ ਹਨ) ।੧।
Blessed is that time when one sings and hears the Lord's Name. Blessed and approved is the coming of such a one. ||1||
ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ ॥
ਉਹੀ ਅੱਖਾਂ ਇਨਸਾਨੀ ਅੱਖਾਂ ਅਖਵਾਣ ਦੇ ਜੋਗ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ ।
Those eyes which behold the Blessed Vision of the Lord's Darshan are approved and accepted.
ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ ॥
ਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖੀ ਹੈ ।
Those hands which write the Praises of the Lord are good.
ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥੨॥
ਉਹ ਪੈਰ ਸੁਖ ਦੇਣ ਵਾਲੇ ਹਨ, ਜੇਹੜੇ ਪਰਮਾਤਮਾ ਦੇ (ਮਿਲਾਪ ਦੇ) ਰਾਹ ਉੱਤੇ ਤੁਰਦੇ ਹਨ । ਮੈਂ ਉਹਨਾਂ (ਅੱਖਾਂ ਹੱਥਾਂ ਪੈਰਾਂ) ਤੋਂ ਸਦਕੇ ਜਾਂਦਾ ਹਾਂ । ਇਹਨਾਂ ਦੀ ਸੰਗਤਿ ਵਿਚ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ ।੨।
Those feet which walk in the Lord's Way are beautiful. I am a sacrifice to that Congregation in which the Lord is recognized. ||2||
ਸੁਣਿ ਸਾਜਨ ਮੇਰੇ ਮੀਤ ਪਿਆਰੇ ॥
ਹੇ ਮੇਰੇ ਪਿਆਰੇ ਮਿਤ੍ਰ ਪ੍ਰਭੂ ! ਸੱਜਣ-ਪ੍ਰਭੂ ! (ਮੇਰੀ ਬੇਨਤੀ) ਸੁਣ
Listen, O my beloved friends and companions:
ਸਾਧਸੰਗਿ ਖਿਨ ਮਾਹਿ ਉਧਾਰੇ ॥
(ਮੈਨੂੰ ਸਾਧ ਸੰਗਤਿ ਦੇਹ) ਸਾਧ ਸੰਗਤਿ ਵਿਚ ਰਿਹਾਂ ਇਕ ਖਿਨ ਵਿਚ ਹੀ (ਪਾਪਾਂ ਵਿਕਾਰਾਂ ਤੋਂ) ਬਚ ਜਾਈਦਾ ਹੈ ।
in the Saadh Sangat, the Company of the Holy, you shall be saved in an instant.
ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥੩॥
(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਰਹਿੰਦਾ ਹੈ) ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ । ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ ।੩।
Your sins will be cut out; your mind will be immaculate and pure. Your comings and goings shall cease. ||3||
ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥
(ਹੇ ਭਾਈ !) ਦੋਵੇਂ ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੇ) ਇਕ (ਇਹ) ਅਰਦਾਸ ਕਰਨੀ ਚਾਹੀਦੀ ਹੈ (ਕਿ ਹੇ ਪ੍ਰਭੂ !)
With my palms pressed together, I offer this prayer:
ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥
ਹੇ ਪ੍ਰਭੂ ! ਮਿਹਰ ਕਰ ਕੇ (ਵਿਕਾਰਾਂ ਦੇ ਸਮੁੰਦਰ ਵਿਚ) ਡੱਬ ਰਹੇ ਮੈਨੂੰ ਕਠੋਰ-ਚਿੱਤ ਨੂੰ ਬਚਾ ਲੈ ।
please bless me with Your Mercy, and save this sinking stone.
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥
(ਹੇ ਭਾਈ ! ਇਹ ਅਰਦਾਸਾਂ ਸੁਣ ਕੇ) ਪ੍ਰਭੂ ਜੀ ਮੈਂ ਨਾਨਕ ਉੱਤੇ ਦਇਆਵਾਨ ਹੋ ਗਏ ਹਨ, ਤੇ ਪ੍ਰਭੂ ਜੀ ਨਾਨਕ ਦੇ ਮਨ ਵਿਚ ਪਿਆਰੇ ਲੱਗਣ ਲੱਗ ਪਏ ਹਨ ।੪।੨੨।੨੯।
God has become merciful to Nanak; God is pleasing to Nanak's mind. ||4||22||29||