ਪਉੜੀ ॥
Pauree:
ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥
ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ (ਜੋ ਸਿਮਰਨ ਵਿਚ ਲੱਗਦਾ ਹੈ ਉਹ) ਇਹ ਸਿਮਰਨ ਦੀ ਕਾਰ ਸਦਾ ਕਰਦਾ ਹੈ ।
Praise the Name of the Lord, Har, Har, and practice truthful deeds.
ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥
‘ਨਾਮ’ ਤੋਂ ਬਿਨਾ ਹੋਰ ਆਹਰਾਂ ਵਿਚ ਰੁੱਝਿਆ ਮੁੜ ਮੁੜ ਜੂਨਾਂ ਵਿਚ ਮਨੁੱਖ ਪੈਂਦਾ ਹੈ ।
Attached to other deeds, one is consigned to wander in reincarnation.
ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥
‘ਨਾਮ’ ਵਿਚ ਜੁੜਿਆਂ ‘ਨਾਮ’ ਹੀ ਕਮਾਈਦਾ ਹੈ ਪ੍ਰਭੂ ਦੇ ਹੀ ਗੁਣ ਗਾਈਦੇ ਹਨ ।
Attuned to the Name, one obtains the Name, and through the Name, sings the Lord's Praises.
ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥
ਜਿਸ ਨੇ ਗੁਰ-ਸਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਉਹ ਨਾਮ ਵਿਚ ਹੀ ਲੀਨ ਰਹਿੰਦਾ ਹੈ ।
Praising the Word of the Guru's Shabad, he merges in the Lord's Name.
ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥
ਗੁਰੂ ਦੇ ਹੁਕਮ ਵਿਚ ਤੁਰਨਾ ਬੜਾ ਗੁਣਕਾਰੀ ਹੈ, ਹੁਕਮ ਵਿਚ ਤੁਰਿਆਂ ਨਾਮ-ਧਨ ਰੂਪ ਫਲ ਮਿਲਦਾ ਹੈ ।੧੯।
Service to the True Guru is fruitful and rewarding; serving Him, the fruits are obtained. ||19||