ਪਉੜੀ ॥
Pauree:
ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥
ਗੁਰੂ ਸਤਿਗੁਰੂ ਦੀ ਬਾਣੀ ਵਿਚ ਜੋੜ ਕੇ ਪ੍ਰਭੂ ਆਪ ਹੀ ਮਿਹਰ ਕਰ ਕੇ (‘ਨਾਮ’ ਦੀ) ਬਖ਼ਸ਼ਸ਼ ਕਰਦਾ ਹੈ ।
The Merciful Lord Himself forgives those who dwell upon the Word of the Guru, the True Guru.
ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥
(ਹੇ ਪ੍ਰਭੂ! ਮਿਹਰ ਕਰ) ਮੈਂ ਹਰ ਵੇਲੇ ਤੈਨੂੰ ਸਿਮਰਾਂ ਤੇਰੇ ਗੁਣ ਚੇਤੇ ਕਰਾਂ ਤੇ ਮੇਰਾ ਮਨ ਤੈਂ ਸੱਚੇ ਵਿਚ ਜੁੜਿਆ ਰਹੇ ।
Night and day, I serve the True Lord, and chant His Glorious Praises; my mind merges into Him.
ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥
ਮੇਰਾ ਪਰਮਾਤਮਾ ਬੇਅੰਤ ਹੈ ਕਿਸੇ ਜੀਵ ਨੇ ਉਸ ਦਾ ਅੰਤ ਨਹੀਂ ਪਾਇਆ;
My God is infinite; no one knows His limit.
ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥
ਗੁਰੂ ਦੀ ਸਰਨ ਪਿਆਂ ਪ੍ਰਭੂ ਦਾ ਨਾਮ ਨਿੱਤ ਸਿਮਰਿਆ ਜਾ ਸਕਦਾ ਹੈ ।
Grasping hold of the feet of the True Guru, meditate continually on the Lord's Name.
ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥
(ਜੋ ਸਿਮਰਦਾ ਹੈ) ਉਸ ਦੀਆਂ ਸਾਰੀਆਂ ਲੋੜਾਂ ਘਰ ਵਿਚ ਹੀ ਪੂਰੀਆਂ ਹੋ ਜਾਂਦੀਆਂ ਹਨ, ਉਹ ਜਿਸ ਫਲ ਦੀ ਤਾਂਘ ਕਰਦਾ ਹੈ ਉਹੀ ਉਸ ਨੂੰ ਮਿਲ ਜਾਂਦਾ ਹੈ ।੧੮।
Thus you shall obtain the fruits of your desires, and all wishes shall be fulfilled within your home. ||18||