ਪਉੜੀ ॥
Pauree:
ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥
ਜੋ ਮਨੁੱਖ ਆਪਣੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਸੋਭਾ ਖੱਟਦਾ ਹੈ,
One who praises his God, receives honor.
ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥
ਮਨ ਵਿਚੋਂ ‘ਹਉਮੈ’ ਮਿਟਾ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਵਸਾਂਦਾ ਹੈ,
He drives out egotism from within himself, and enshrines the True Name within his mind.
ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥
ਸਤਿਗੁਰੂ ਦੀ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਉਚਾਰਦਾ ਹੈ ਤੇ ਨਾਮ ਸਿਮਰਦਾ ਹੈ (ਇਸ ਤਰ੍ਹਾਂ) ਅਸਲ ਸੁਖ ਮਾਣਦਾ ਹੈ,
Through the True Word of the Guru's Bani, he chants the Glorious Praises of the Lord, and finds true peace.
ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥
ਚਿਰ ਤੋਂ (ਰੱਬ ਨਾਲੋਂ) ਵਿਛੁੜੇ ਹੋਏ ਦਾ (ਮੁੜ ਰੱਬ ਨਾਲ) ਮੇਲ ਹੋ ਜਾਂਦਾ ਹੈ, ਸਤਿਗੁਰੂ ਮਰਦ ਨੇ (ਜੂ) ਮਿਲਾ ਦਿੱਤਾ ।
He is united with the Lord, after being separated for so long; the Guru, the Primal Being, unites him with the Lord.
ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥
ਸੋ, ਪ੍ਰਭੂ ਦਾ ਨਾਮ ਸਿਮਰ ਕੇ ਇਸ ਤਰ੍ਹਾਂ ਮੈਲਾ ਮਨ ਪਵਿਤ੍ਰ ਹੋ ਜਾਂਦਾ ਹੈ ।੧੭।
In this way, his filthy mind is cleansed and purified, and he meditates on the Name of the Lord. ||17||