ਸਲੋਕੁ ਮਃ ੩ ॥
Shalok, Third Mehl:
ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥
ਕਸੰੁਭੇ-ਰੰਗ ਨਾਲ ਪਿਆਰ ਕਰਨ ਵਾਲੀਏ! ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਹੈ ਤੇ ਭੈੜੀ ਮਤਿ ਹੈ ਉਹਨਾਂ ਨੂੰ ਸੰਸਾਰ ਚੁਹਚੁਹਾ ਜਾਪਦਾ ਹੈ (ਭਾਵ ਉਹਨਾਂ ਨੂੰ ਦੁਨੀਆ ਦਾ ਮੋਹ ਖਿੱਚ ਪਾਂਦਾ ਹੈ);
O red-robed woman, the whole world is red, engrossed in evil-mindedness and the love of duality.
ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥
ਪਰ ਇਹ ਕਸੁੰਭਾ-ਰੰਗ ਝੂਠਾ ਹੈ ਪਲ ਵਿਚ ਨਾਸ ਹੋ ਜਾਂਦਾ ਹੈ ਜਿਵੇਂ ਰੁੱਖ ਦੀ ਛਾਂ ਨਹੀਂ ਟਿਕਦੀ ।
In an instant, this falsehood totally vanishes; like the shade of a tree, it is gone.
ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥
ਜੋ ਜੀਵ-ਇਸਤ੍ਰੀ ਗੁਰੂ ਦੇ ਸਨਮੁਖ ਹੁੰਦੀ ਹੈ ਉਸਨੂੰ ਨਿਰੋਲ ਪੱਕਾ ਲਾਲ (ਨਾਮ) ਰੰਗ ਚੜ੍ਹਦਾ ਹੈ ਜਿਵੇਂ ਉਹ ਮਜੀਠ ਦੇ ਰੰਗ ਵਿਚ (ਰੰਗੀ ਹੁੰਦੀ) ਹੈ ।
The Gurmukh is the deepest crimson of crimson, dyed in the permanent color of the Lord's Love.
ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥
ਉਹ ਮਾਇਆ ਵਲੋਂ ਪਰਤ ਕੇ ਪਰਮਾਤਮਾ ਦੇ ਸਰੂਪ ਵਿਚ ਟਿਕਦੀ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਅੰਮ੍ਰਿਤ ਨਾਮ ਵੱਸਦਾ ਹੈ ।
She turns away from Maya, and enters the celestial home of the Lord; the Ambrosial Name of the Lord dwells within her mind.
ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥੧॥
ਹੇ ਨਾਨਕ! ਆਪਣੇ ਗੁਰੂ ਤੋਂ ਸਦਕੇ ਹੋਵੀਏ ਜਿਸ ਨੂੰ ਮਿਲਿਆਂ ਪਰਮਾਤਮਾ ਦੇ ਗੁਣ ਗਾਵੀਦੇ ਹਨ ।੧।
O Nanak, I am a sacrifice to my Guru; meeting Him, I sing the Glorious Praises of the Lord. ||1||