ਸੂਹੀ ਮਹਲਾ ੫ ॥
Soohee, Fifth Mehl:
ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥
ਹੇ ਭਾਈ! (ਪਰਮਾਤਮਾ ਹਰ ਵੇਲੇ ਮਨੁੱਖ ਦੇ ਅੰਗ-ਸੰਗ ਵੱਸਦਾ ਹੈ, ਪਰ ਮਨੁੱਖ ਉਸ ਨੂੰ ਵੇਖਦਾ ਨਹੀਂ । ਇਸ ਵਾਸਤੇ, ਦੁਨੀਆ ਦੇ ਹੋਰ ਸਾਰੇ ਪਦਾਰਥ) ਵੇਖਦਾ ਚਾਖਦਾ ਹੋਇਆ ਭੀ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਕਿਹਾ ਜਾ ਸਕਦਾ ਹੈ, (ਦੁਨੀਆ ਦੇ ਹੋਰ ਰਾਗ ਨਾਦ) ਸੁਣਦਾ ਹੋਇਆ ਭੀ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣ ਰਿਹਾ (ਆਤਮਕ ਜੀਵਨ ਵਲੋਂ ਬੋਲਾ ਹੀ ਹੈ)
He sees with his eyes, but he is called blind; he hears, but he does not hear.
ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥੧॥
ਨੇੜੇ ਵੱਸ ਰਹੇ (ਨਾਮ-) ਪਦਾਰਥ ਨੂੰ ਕਿਤੇ ਦੂਰ ਸਮਝਦਾ ਹੈ । ਇਸ ਉਕਾਈ ਦੇ ਕਾਰਨ) ਵਿਕਾਰਾਂ ਵਿਚ ਫਸੇ ਹੋਏ ਮਨੁੱਖ ਵਿਕਾਰ ਹੀ ਕਰਦੇ ਰਹਿੰਦੇ ਹਨ ।੧।
And the One who dwells near at hand, he thinks that He is far away; the sinner is committing sins. ||1||
ਸੋ ਕਿਛੁ ਕਰਿ ਜਿਤੁ ਛੁਟਹਿ ਪਰਾਨੀ ॥
ਹੇ ਪ੍ਰਾਣੀ! ਕੋਈ ਉਹ ਕੰਮ ਕਰ ਜਿਸ ਦੀ ਬਰਕਤਿ ਨਾਲ ਤੂੰ (ਵਿਕਾਰਾਂ ਤੋਂ) ਬਚਿਆ ਰਹਿ ਸਕੇਂ
Do only those deeds which will save you, O mortal being.
ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ ॥੧॥ ਰਹਾਉ ॥
ਸਦਾ ਪਰਮਾਤਮਾ ਦਾ ਨਾਮ ਜਪਿਆ ਕਰ । (ਪ੍ਰਭੂ ਦੀ ਸਿਫ਼ਿਤ-ਸਾਲਾਹ ਦੀ) ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ।੧।ਰਹਾਉ।
Chant the Name of the Lord, Har, Har, and the Ambrosial Word of His Bani. ||1||Pause||
ਘੋਰ ਮਹਲ ਸਦਾ ਰੰਗਿ ਰਾਤਾ ॥
ਹੇ ਪ੍ਰਾਣੀ! ਤੂੰ ਸਦਾ ਘੋੜੇ ਮਹਲ-ਮਾੜੀਆਂ ਆਦਿਕ ਦੇ ਪਿਆਰ ਵਿਚ ਮਸਤ ਰਹਿੰਦਾ ਹੈਂ,
You are forever imbued with the love of horses and mansions.
ਸੰਗਿ ਤੁਮ੍ਹਾਰੈ ਕਛੂ ਨ ਜਾਤਾ ॥੨॥
(ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ ।੨।
Nothing shall go along with you. ||2||
ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥
ਹੇ ਪ੍ਰਾਣੀ! ਤੂੰ ਇਸ ਮਿੱਟੀ ਦੇ ਭਾਂਡੇ (ਸਰੀਰ) ਨੂੰ (ਬਾਹਰੋਂ) ਬਣਾ ਸੰਵਾਰ ਕੇ ਰੱਖਦਾ ਹੈਂ; (ਪਰ ਅੰਦਰੋਂ ਵਿਕਾਰਾਂ ਨਾਲ ਇਹ) ਬਹੁਤ ਗੰਦਾ ਹੋਇਆ ਪਿਆ ਹੈ
You may clean and decorate the vessel of clay,
ਅਤਿ ਕੁਚੀਲ ਮਿਲੈ ਜਮ ਡਾਂਡਾ ॥੩॥
ਇਹੋ ਜਿਹੇ ਜੀਵਨ ਵਾਲੇ ਨੂੰ ਤਾਂ) ਜਮਾਂ ਦੀ ਸਜ਼ਾ ਮਿਲਿਆ ਕਰਦੀ ਹੈ ।੩।
but it is so very filthy; it shall receive its punishment from the Messenger of Death. ||3||
ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥
ਹੇ ਪ੍ਰਾਣੀ! ਤੂੰ ਕਾਮ ਕੋ੍ਰਧ ਵਿਚ, ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈਂ
You are bound by sexual desire, anger, greed and emotional attachment.
ਮਹਾ ਗਰਤ ਮਹਿ ਨਿਘਰਤ ਜਾਤਾ ॥੪॥
ਵਿਕਾਰਾਂ ਦੇ ਵੱਡੇ ਹੋਏ ਵਿਚ (ਹੋਰ ਹੋਰ) ਖੁੱਭਦਾ ਜਾ ਰਿਹਾ ਹੈਂ ।੪।
You are sinking down into the great pit. ||4||
ਨਾਨਕ ਕੀ ਅਰਦਾਸਿ ਸੁਣੀਜੈ ॥
ਹੇ ਮੇਰੇ ਪ੍ਰਭੂ! (ਆਪਣੇ ਦਾਸ) ਨਾਨਕ ਦੀ ਅਰਜ਼ੋਈ ਸੁਣ
Hear this prayer of Nanak, O Lord;
ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥੫॥੧੪॥੨੦॥
ਅਸਾਂ ਡੁੱਬ ਰਹੇ ਪੱਥਰਾਂ ਨੂੰ ਡੁੱਬਣੋਂ ਬਚਾ ਲੈ ।੫।੧੪।੨੦।
I am a stone, sinking down - please, rescue me! ||5||14||20||