ਰਾਗੁ ਮਾਝ ਮਹਲਾ ੫ ॥
Raag Maajh, Fifth Mehl:
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥
ਹੇ ਸਭ ਜੀਵਾਂ ਦੇ ਦਾਤੇ ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ
Sweet is that season when I remember You.
ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥
ਹੇ ਪ੍ਰਭੂ ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ
Sublime is that work which is done for You.
ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥
ਹੇ ਦਾਤਾਰ ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ ।੧।
Blessed is that heart in which You dwell, O Giver of all. ||1||
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥
ਹੇ ਦਾਤਾਰ ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ)
You are the Universal Father of all, O my Lord and Master.
ਨਉ ਨਿਧਿ ਤੇਰੈ ਅਖੁਟ ਭੰਡਾਰਾ ॥
ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ
Your nine treasures are an inexhaustible storehouse.
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥
(ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ ।੨।
Those unto whom You give are satisfied and fulfilled; they become Your devotees, Lord. ||2||
ਸਭੁ ਕੋ ਆਸੈ ਤੇਰੀ ਬੈਠਾ ॥
ਹੇ ਦਾਤਾਰ ! ਹਰੇਕ ਜੀਵ ਤੇਰੀ ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ
All place their hopes in You.
ਘਟ ਘਟ ਅੰਤਰਿ ਤੂੰਹੈ ਵੁਠਾ ॥
ਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ
You dwell deep within each and every heart.
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ । ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ।੩।
All share in Your Grace; none are beyond You. ||3||
ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥
ਹੇ ਦਾਤਾਰ ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ
You Yourself liberate the Gurmukhs;
ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥
ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ ।
You Yourself consign the self-willed manmukhs to wander in reincarnation.
ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥
ਹੇ ਦਾਸ ਨਾਨਕ ! (ਆਖ—ਹੇ ਪ੍ਰਭੂ !) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ।੪।੨।੯।
Slave Nanak is a sacrifice to You; Your Entire Play is self-evident, Lord. ||4||2||9||