ਤਿਲੰਗ ਮਹਲਾ ੧ ਘਰੁ ੨
Tilang, First Mehl, Second House:
 
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
 
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥
ਹੇ ਭਾਈ! ਜਿਸ ਪਰਮਾਤਮਾ ਨੇ (ਇਹ ਜਗਤ) ਬਣਾਇਆ ਹੈ, ਉਸੇ ਨੇ ਹੀ (ਸਦਾ) ਇਸ ਦੀ ਸੰਭਾਲ ਕੀਤੀ ਹੈ । ਇਹ ਕਿਹਾ ਨਹੀਂ ਜਾ ਸਕਦਾ (ਕਿ ਉਹ ਕਿਵੇਂ ਸੰਭਾਲ ਕਰਦਾ ਹੈ) ।
The One who created the world watches over it; what more can we say, O Siblings of Destiny?
 
ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥
ਜਿਸ ਨੇ ਇਹ ਜਗਤ-ਬਗ਼ੀਚੀ ਲਾਈ ਹੈ, ਉਹ ਆਪ ਹੀ (ਇਸ ਦੀਆਂ ਲੋੜਾਂ) ਜਾਣਦਾ ਹੈ, ਤੇ ਆਪ (ਉਹ ਲੋੜਾਂ ਪੂਰੀਆਂ) ਕਰਦਾ ਹੈ ।
He Himself knows, and He Himself acts; He laid out the garden of the world. ||1||
 
ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ॥ ਰਹਾਉ ॥
ਹੇ ਪਿਆਰੇ (ਭਾਈ)! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਰਾਹੀਂ ਸਦਾ ਆਤਮਕ ਆਨੰਦ ਮਿਲਦਾ ਹੈ ।ਰਹਾਉ।
Savor the story, the story of the Beloved Lord, which brings a lasting peace. ||Pause||
 
ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋ ਰੇ ਤਾਣੀ ॥
ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰੇਮ ਨਾਲ ਖਸਮ-ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਆਖ਼ਰ ਪਛੁਤਾਂਦੀ ਹੈ
She who does not enjoy the Love of her Husband Lord, shall come to regret and repent in the end.
 
ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥
ਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ, ਸਿਰ ਮਾਰਦੀ ਹੈ ।੨।
She wrings her hands, and bangs her head, when the night of her life has passed away. ||2||
 
ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ ॥
ਪਰ) ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ, ਤਦੋਂ ਪਛੁਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੰੁਦਾ
Nothing comes from repentance, when the game is already finished.
 
ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥
ਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਹੈ, ਜਦੋਂ (ਮੁੜ ਕਦੇ) ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ।੩।
She shall have the opportunity to enjoy her Beloved, only when her turn comes again. ||3||
 
ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ ॥
ਜਿਨ੍ਹਾਂ ਚੰਗੇ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਮੈਥੋਂ ਚੰਗੀਆਂ ਹਨ
The happy soul-bride attains her Husband Lord - she is so much better than I am.
 
ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ ॥੪॥
(ਜੇਹੜੇ ਗੁਣ ਉਹਨਾਂ ਦੇ ਅੰਦਰ ਹਨ) ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ, (ਇਸ ਵਾਸਤੇ) ਮੈਂ ਕਿਸ ਉਤੇ ਦੋਸ਼ ਥੱਪਾਂ (ਕਿ ਮੈਨੂੰ ਪ੍ਰਭੂ-ਪਤੀ ਕਿਉਂ ਨਹੀਂ ਮਿਲਦਾ)? ।੪।
I have none of her merits or virtues; whom should I blame? ||4||
 
ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ ॥
(ਹੁਣ) ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੱੁਛਾਂਗੀ, ਜਿਨ੍ਹਾਂ ਨੇ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ
I shall go and ask those sisters who have enjoyed their Husband Lord.
 
ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥
ਮੈਂ ਉਹਨਾਂ ਦੇ ਚਰਨੀ ਲੱਗਾਂਗੀ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, (ਤੇ, ਉਹਨਾਂ ਪਾਸੋਂ ਪ੍ਰਭੂ-ਪਤੀ ਦੇ ਮਿਲਾਪ ਦਾ) ਰਸਤਾ ਪੁੱਛ ਲਵਾਂਗੀ ।੫।
I touch their feet, and ask them to show me the Path. ||5||
 
ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ ॥
ਹੇ ਨਾਨਕ! ਜਦੋਂ (ਜੀਵ-ਇਸਤ੍ਰੀ ਪ੍ਰਭੂ-ਪਤੀ ਦੀ) ਰਜ਼ਾ ਨੂੰ ਸਮਝ ਲੈਂਦੀ ਹੈ, ਜਦੋਂ ਉਸ ਦੇ ਡਰ-ਅਦਬ ਨੂੰ (ਜਿੰਦ ਵਾਸਤੇ ਸੁਗੰਧੀ ਬਣਾਂਦੀ ਹ
She who understands the Hukam of His Command, O Nanak, applies the Fear of God as her sandalwood oil;
 
ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥
ਜਿਵੇਂ ਸਰੀਰ ਉਤੇ ਕੋਈ ਇਸਤ੍ਰੀ) ਚੰਦਨ ਲਾਂਦੀ ਹੈ, ਜਦੋਂ ਇਸਤ੍ਰੀ (ਪਤੀ ਨੂੰ ਵੱਸ ਕਰਨ ਵਾਸਤੇ ਆਤਮਕ) ਗੁਣਾਂ ਨੂੰ ਟੂਣੇ ਬਣਾਂਦੀ ਹੈ, ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ।੬।
she charms her Beloved with her virtue, and so obtains Him. ||6||
 
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ ॥
ਹੇ ਭਾਈ! ਜੇਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ (ਪਰਮਾਤਮਾ ਦੇ ਚਰਨਾਂ ਵਿਚ) ਮਿਲਿਆ ਹੈ, ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ, ਉਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਆਖਿਆ ਜਾ ਸਕਦਾ ਹੈ
She who meets her Beloved in her heart, remains united with Him; this is truly called union.
 
ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ ॥੭॥
ਨਿਰੀਆਂ ਗੱਲਾਂ ਦੀ ਰਾਹੀਂ (ਪ੍ਰਭੂ ਨਾਲ) ਮਿਲਾਪ ਨਹੀਂ ਹੋ ਸਕਦਾ, ਭਾਵੇਂ ਕਿਤਨੀ ਹੀ ਤਾਂਘ ਕਰਦੇ ਰਹੀਏ ।੭।
As much as she may long for Him, she shall not meet Him through mere words. ||7||
 
ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ ॥
ਹੇ ਭਾਈ! (ਜਿਵੇਂ ਸੋਨਾ ਆਦਿਕ) ਧਾਤ (ਕੁਠਾਲੀ ਵਿਚ ਗਲ ਕੇ) ਮੁੜ (ਹੋਰ) (ਸੋਨੇ-) ਧਾਤ ਨਾਲ ਮਿਲ ਜਾਂਦੀ ਹੈ, (ਇਸੇ ਤਰ੍ਹਾਂ) ਪਿਆਰ ਪਿਆਰ ਵਲ ਦੌੜਦਾ ਹੈ (ਖਿੱਚ ਖਾਂਦਾ ਹੈ)
As metal melts into metal again, so does love melt into love.
 
ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥
ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ, ਤਦੋਂ ਮਨੁੱਖ ਡਰ-ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ।੮।
By Guru's Grace, this understanding is obtained, and then, one obtains the Fearless Lord. ||8||
 
ਪਾਨਾ ਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ ॥
ਹੇ ਭਾਈ! ਪਾਨਾਂ ਦੀ ਕਿਆਰੀ (ਹਿਰਦੇ-) ਘਰ ਵਿਚ ਲੱਗੀ ਹੋਈ ਹੈ, ਪਰ ਖੋਤਾ (ਮੂਰਖ ਮਨੁੱਖ ਇਸ ਦੀ) ਕਦਰ ਨਹੀਂ ਜਾਣਦਾ
There may be an orchard of betel nut trees in the garden, but the donkey does not appreciate its value.
 
ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥
ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ, ਤਦੋਂ ਫੁਲਾਂ ਨਾਲ ਪਿਆਰ ਪਾਂਦਾ ਹੈ ।੯।
If someone savors a fragrance, then he can truly appreciate its flower. ||9||
 
ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥
ਹੇ ਨਾਨਕ! ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਸ (ਦੇ ਮਨ) ਦੀ ਭਟਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ
One who drinks in the ambrosia, O Nanak, abandons his doubts and wanderings.
 
ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥
ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਢੁਕਦੀ ।੧੦।੧।
Easily and intuitively, he remains blended with the Lord, and obtains the immortal status. ||10||1||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by