ਤਿਲੰਗ ਮਹਲਾ ੫ ਘਰੁ ੩ ॥
Tilang, Fifth Mehl, Third House:
ਕਰਤੇ ਕੁਦਰਤੀ ਮੁਸਤਾਕੁ ॥
ਹੇ ਕਰਤਾਰ! ਤੇਰੀ ਕੁਦਰਤਿ ਨੂੰ ਵੇਖ ਕੇ ਮੈਂ ਤੇਰੇ ਦਰਸਨ ਦਾ ਚਾਹਵਾਨ ਹੋ ਗਿਆ ਹਾਂ
O Creator, through Your creative potency, I am in love with You.
ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥
ਮੇਰੀ ਦੀਨ ਅਤੇ ਦੁਨੀਆ ਦੀ ਦੌਲਤ ਇਕ ਤੂੰ ਹੀ ਹੈਂ । ਤੂੰ ਸਾਰੀ ਖ਼ਲਕਤ ਤੋਂ ਨਿਰਲੇਪ ਰਹਿੰਦਾ ਹੈਂ ।ਰਹਾਉ।
You alone are my spiritual and temporal Lord; and yet, You are detached from all Your creation. ||Pause||
ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥
ਹੇ ਕਰਤਾਰ! ਤੂੰ ਇਕ ਛਿਨ ਵਿਚ (ਜੀਵਾਂ ਨੂੰ) ਬਣਾ ਕੇ ਨਾਸ ਭੀ ਕਰ ਦੇਂਦਾ ਹੈਂ ਤੇਰੇ ਸੂਰਪ ਹੈਰਾਨ ਕਰਨ ਵਾਲੇ ਹਨ
In an instant, You establish and disestablish. Wondrous is Your form!
ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥
ਕੋਈ ਜੀਵ ਤੇਰੇ ਕੌਤਕਾਂ ਨੂੰ ਸਮਝ ਨਹੀਂ ਸਕਦਾ । (ਅਗਿਆਨਤਾ ਦੇ) ਹਨੇਰੇ ਵਿਚ (ਤੂੰ ਆਪ ਹੀ ਜੀਵਾਂ ਵਾਸਤੇ) ਚਾਨਣ ਹੈਂ ।੧।
Who can know Your play? You are the Light in the darkness. ||1||
ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥
ਹੇ ਅੱਲਾ! ਹੇ ਮਿਹਰਬਾਨ ਖ਼ੁਦਾਇ! ਸਾਰੀ ਖ਼ਲਕਤ ਦਾ ਸਾਰੇ ਜਹਾਨ ਦਾ ਤੂੰ ਆਪ ਹੀ ਮਾਲਕ ਹੈਂ
You are the Master of Your creation, the Lord of all the world, O Merciful Lord God.
ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥
ਜੇਹੜਾ ਮਨੁੱਖ ਦਿਨ ਰਾਤ ਤੈਨੂੰ ਆਰਾਧਦਾ ਹੈ, ਉਹ ਦੋਜ਼ਕ ਵਿਚ ਕਿਵੇਂ ਜਾ ਸਕਦਾ ਹੈ? ।੨।
One who worships You day and night - why should he have to go to hell? ||2||
ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਂਦਾ ਹੈ,
Azraa-eel, the Messenger of Death, is the friend of the human being who has Your support, Lord.
ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥
ਮੌਤ ਦਾ ਫ਼ਰਿਸ਼ਤਾ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ) (ਕਿਉਂਕਿ) ਉਸ ਮਨੁੱਖ ਦੇ ਸਾਰੇ ਪਾਪ ਬਖ਼ਸ਼ੇ ਜਾਂਦੇ ਹਨ ।੩।
His sins are all forgiven; Your humble servant gazes upon Your Vision. ||3||
ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥
ਹੇ ਪ੍ਰਭੂ! ਦੁਨੀਆ ਦੇ (ਹੋਰ) ਸਾਰੇ ਪਦਾਰਥ ਛੇਤੀ ਨਾਸ ਹੋ ਜਾਣ ਵਾਲੇ ਹਨ । ਸਦਾ ਕਾਇਮ ਰਹਿਣ ਵਾਲਾ ਸੁਖ ਤੇਰਾ ਨਾਮ (ਹੀ ਬਖ਼ਸ਼ਦਾ ਹੈ)
All worldly considerations are for the present only. True peace comes only from Your Name.
ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥੪॥੪॥
ਹੇ ਨਾਨਕ! ਆਖ—ਇਹ ਗੱਲ (ਮੈਂ ਗੁਰੂ ਨੂੰ ਮਿਲ ਕੇ ਸਮਝੀ ਹੈ, ਇਸ ਵਾਸਤੇ) ਮੈਂ ਸਦਾ ਇਕ ਪਰਮਾਤਮਾ ਦਾ ਹੀ ਜਸ ਗਾਂਦਾ ਰਹਿੰਦਾ ਹਾਂ ।੪।੪।
Meeting the Guru, Nanak understands; He sings only Your Praises forever, O Lord. ||4||4||