ਟੋਡੀ ਮਹਲਾ ੫ ॥
Todee, Fifth Mehl:
ਮਾਈ ਚਰਨ ਗੁਰ ਮੀਠੇ ॥
ਹੇ ਮਾਂ! ਗੁਰੂ ਦੇ ਚਰਨ (ਮੈਨੂੰ) ਪਿਆਰੇ ਲੱਗਦੇ ਹਨ
O mother, the Guru's feet are so sweet.
ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥
ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਪਰਮਾਤਮਾ (ਗੁਰੂ ਦੇ ਚਰਨਾਂ ਦਾ ਮਿਲਾਪ) ਦੇਂਦਾ ਹੈ, ਗੁਰੂ ਦਾ ਦਰਸਨ ਕੀਤਿਆਂ (ਉਸ ਮਨੁੱਖ ਨੂੰ) ਕੋ੍ਰੜਾਂ (ਪੁੰਨਾਂ ਦੇ) ਫਲ ਪ੍ਰਾਪਤ ਹੋ ਜਾਂਦੇ ਹਨ ।ਰਹਾਉ।
By great good fortune, the Transcendent Lord has blessed me with them. Millions of rewards come from the Blessed Vision of the Guru's Darshan. ||Pause||
ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥
ਹੇ ਮਾਂ! (ਗੁਰੂ ਦੇ ਚਰਨੀਂ ਪੈ ਕੇ) ਅਟੱਲ ਅਬਿਨਾਸੀ ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਮੁੜ ਮੁੜ ਹੱਲਾ ਕਰ ਕੇ ਆਉਣ ਵਾਲੇ ਕਾਮ ਕੋ੍ਰਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ
Singing the Glorious Praises of the imperishable, indestructible Lord, sexual desire, anger and stubborn pride vanish.
ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥
ਗੁਰੂ ਦੇ ਚਰਨਾਂ ਦੀ ਬਰਕਤਿ ਨਾਲ ਜੇਹੜੇ ਮਨੁੱਖ) ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਜਾਂਦੇ ਹਨ, ਉਹ ਜਨਮ ਮਰਣ (ਦੀ ਚੱਕੀ) ਵਿਚ ਮੁੜ ਮੁੜ ਨਹੀਂ ਪੀਸੇ ਜਾਂਦੇ ।੧।
Those who are imbued with the Love of the True Lord become permanent and eternal; birth and death do not grind them down any more. ||1||
ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥
ਹੇ ਮਾਂ! (ਜੇਹੜੇ ਮਨੁੱਖ ਗੁਰੂ ਦੇ ਚਰਨੀਂ ਲੱਗਦੇ ਹਨ, ਉਹ) ਦਇਆ ਦੇ ਘਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਭਜਨ (ਦੇ ਆਨੰਦ) ਤੋਂ ਬਿਨਾ ਹੋਰ ਸਾਰੇ ਹੀ (ਦੁਨੀਆਵੀ) ਸੁਆਦਾਂ ਤੇ ਤਮਾਸ਼ਿਆਂ ਨੂੰ ਝੂਠੇ ਜਾਣਦੇ ਹਨ
Without the Lord's meditation, all joys and pleasures are totally false and worthless; by the Kind Mercy of the Saints, I know this.
ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥
ਹੇ ਨਾਨਕ! (ਆਖ—ਹੇ ਮਾਂ!) ਪਰਮਾਤਮਾ ਦੇ ਸੇਵਕ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਰਤਨ (ਵਰਗਾ ਕੀਮਤੀ) ਨਾਮ ਹਾਸਲ ਕਰਦੇ ਹਨ । ਹਰਿ-ਨਾਮ ਤੋਂ ਸੱਖਣੇ ਸਾਰੇ ਹੀ ਜੀਵ (ਆਪਣਾ ਆਤਮਕ ਜੀਵਨ) ਲੁਟਾ ਕੇ (ਜਗਤ ਤੋਂ) ਜਾਂਦੇ ਹਨ ।੨।੮।੨੭।
Servant Nanak has found the jewel of the Naam; without the Naam, all must depart, cheated and plundered. ||2||8||27||