ਧਨਾਸਰੀ ਛੰਤ ਮਹਲਾ ੧ ॥
Dhanaasaree, Chhant, First Mehl:
ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥
ਹੇ (ਮਾਇਆ ਦੇ ਮੋਹ ਵਿਚ) ਠੱਗੀ ਗਈ ਜੀਵ-ਇਸਤ੍ਰੀਏ! (ਤੇਰਾ) ਪਤੀ-ਪ੍ਰਭੂ ਤੇਰੇ ਨਾਲ ਹੈ, ਪਰ ਤੈਨੂੰ ਇਸ ਗੱਲ ਦੀ ਸਮਝ ਨਹੀਂ ਆਈ ।
Your Husband Lord is with you, O deluded soul-bride, but you do are not aware of Him.
ਮਸਤਕਿ ਲਿਖਿਅੜਾ ਲੇਖੁ ਪੁਰਬਿ ਕਮਾਇਆ ਜੀਉ ॥
(ਤੇਰੇ ਭੀ ਕੀਹ ਵੱਸ?) ਜੋ ਕੁਝ ਤੂੰ ਪਹਿਲੇ ਜਨਮਾਂ ਵਿਚ ਕਰਮ ਕਮਾਏ, ਉਹਨਾਂ ਦੇ ਅਨੁਸਾਰ ਤੇਰੇ ਮੱਥੇ ਉਤੇ (ਪ੍ਰਭੂ ਦੀ ਰਜ਼ਾ ਵਿਚ) ਲੇਖ ਹੀ ਅਜੇਹਾ ਲਿਖਿਆ ਗਿਆ (ਕਿ ਤੂੰ ਸੰਗ-ਵੱਸਦੇ ਪ੍ਰਭੂ-ਪਤੀ ਨੂੰ ਪਛਾਣ ਨਹੀਂ ਸਕਦੀ) ।
Your destiny is written on your forehead, according to your past actions.
ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ ॥
ਪਹਿਲੇ ਜਨਮਾਂ ਵਿਚ ਕੀਤੇ ਕਰਮਾਂ ਅਨੁਸਾਰ (ਮੱਥੇ ਤੇ ਲਿਖਿਆ) ਲੇਖ (ਕਿਸੇ ਪਾਸੋਂ) ਮਿਟ ਨਹੀਂ ਸਕਦਾ । ਕਿਸੇ ਨੂੰ ਇਹ ਸਮਝ ਨਹੀਂ ਆ ਸਕਦੀ ਕਿ (ਉਸ ਲਿਖੇ ਲੇਖ ਅਨੁਸਾਰ ਸਾਡੇ ਆਉਣ ਵਾਲੇ ਜੀਵਨ ਵਿਚ) ਕੀਹ ਵਾਪਰੇਗੀ ।
This inscription of past deeds cannot be erased; what do I know about what will happen?
ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ ॥
(ਪੂਰਬਲੀ ਕਮਾਈ ਅਨੁਸਾਰ) ਜੇਹੜੀ ਜੀਵ-ਇਸਤ੍ਰੀ ਗੁਣਾਂ ਵਾਲੀ ਨਹੀਂ, ਉੱਚੇ ਆਚਰਣ ਵਾਲੀ ਨਹੀਂ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਨਹੀਂ, ਉਹ (ਕੀਤੇ) ਔਗੁਣਾਂ ਦੇ ਕਾਰਨ ਮੁੜ ਮੁੜ ਦੁਖੀ (ਹੀ) ਹੋਵੇਗੀ ।
You have not adopted a virtuous lifestyle, and you are not attuned to the Lord's Love; you sit there, crying over your past misdeeds.
ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ ॥
ਜੀਵ ਧਨ ਜੋਬਨ ਆਦਿਕ ਦੇ ਮਾਣ ਵਿਚ ਪ੍ਰਭੂ ਨੂੰ ਭੁਲਾ ਬੈਠਦਾ ਹੈ, ਪਰ ਇਹ) ਧਨ ਤੇ ਜਵਾਨੀ ਅੱਕ (ਦੇ ਬੂਟੇ) ਦੀ ਛਾਂ (ਵਰਗੇ ਹੀ) ਹਨ, ਜਦੋਂ ਬੁੱਢਾ ਹੋ ਜਾਂਦਾ ਹੈ, ਤੇ ਉਮਰ ਦੇ ਦਿਨ ਆਖ਼ਰ ਮੁੱਕ ਜਾਂਦੇ ਹਨ (ਤਾਂ ਇਹ ਧਨ ਜਵਾਨੀ ਸਾਥ ਤੋੜ ਜਾਂਦੇ ਹਨ) ।
Wealth and youth are like the shade of the bitter swallow-wort plant; you are growing old, and your days are coming to their end.
ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ ॥੧॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਭਾਗਣ ਜੀਵ-ਇਸਤ੍ਰੀ ਛੱੁਟੜ ਹੋ ਜਾਂਦੀ ਹੈ, ਕੂੜੇ ਮੋਹ ਵਿਚ ਫਸ ਕੇ ਪ੍ਰਭੂ-ਪਤੀ ਤੋਂ ਵਿਛੁੜ ਜਾਂਦੀ ਹੈ ।੧।
O Nanak, without the Naam, the Name of the Lord, you shall end up as a discarded, divorced bride; your own falsehood shall separate you from the Lord. ||1||
ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥
ਹੇ (ਮਾਇਆ ਦੇ ਮੋਹ ਵਿਚ) ਡੁੱਬੀ ਹੋਈਏ! ਤੂੰ ਆਪਣਾ ਘਰ ਬਰਬਾਦ ਕਰ ਲਿਆ ਹੈ, (ਹੁਣ ਤਾਂ ਜੀਵਨ-ਸਫ਼ਰ ਵਿਚ) ਗੁਰੂ ਦੇ ਪੇ੍ਰਮ ਵਿਚ ਰਹਿ ਕੇ ਤੁਰ ।
You have drowned, and your house is ruined; walk in the Way of the Guru's Will.
ਸਾਚਾ ਨਾਮੁ ਧਿਆਇ ਪਾਵਹਿ ਸੁਖਿ ਮਹਲੋ ॥
ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਤੂੰ ਆਤਮਕ ਆਨੰਦ ਵਿਚ ਟਿਕ ਕੇ ਪਰਮਾਤਮਾ ਦਾ ਦਰ ਲੱਭ ਲਏਂਗੀ ।
Meditate on the True Name, and you shall find peace in the Mansion of the Lord's Presence.
ਹਰਿ ਨਾਮੁ ਧਿਆਏ ਤਾ ਸੁਖੁ ਪਾਏ ਪੇਈਅੜੈ ਦਿਨ ਚਾਰੇ ॥
ਜੀਵ-ਇਸਤ੍ਰੀ ਤਦੋਂ ਹੀ ਆਤਮਕ ਆਨੰਦ ਮਾਣ ਸਕਦੀ ਹੈ ਜਦੋਂ ਪਰਮਾਤਮਾ ਦਾ ਨਾਮ ਸਿਮਰਦੀ ਹੈ (ਇਸ ਜਗਤ ਦਾ ਕੀਹ ਮਾਣ?) ਜਗਤ ਵਿਚ ਤਾਂ ਚਾਰ ਦਿਨਾਂ ਦਾ ਹੀ ਵਾਸਾ ਹੈ ।
Meditate on the Lord's Name, and you shall find peace; your stay in this world shall last only four days.
ਨਿਜ ਘਰਿ ਜਾਇ ਬਹੈ ਸਚੁ ਪਾਏ ਅਨਦਿਨੁ ਨਾਲਿ ਪਿਆਰੇ ॥
(ਸਿਮਰਨ ਦੀ ਬਰਕਤਿ ਨਾਲ ਜੀਵ-ਇਸਤ੍ਰੀ) ਆਪਣੇ ਅਸਲੀ ਘਰ ਵਿਚ ਪਹੁੰਚ ਕੇ ਟਿਕੀ ਰਹਿੰਦੀ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮਿਲ ਪੈਂਦੀ ਹੈ, ਤੇ ਹਰ ਰੋਜ਼ (ਭਾਵ, ਸਦਾ ਹੀ) ਉਸ ਪਿਆਰੇ ਨਾਲ ਮਿਲੀ ਰਹਿੰਦੀ ਹੈ ।
Sit in the home of your own being, and you shall find Truth; night and day, be with your Beloved.
ਵਿਣੁ ਭਗਤੀ ਘਰਿ ਵਾਸੁ ਨ ਹੋਵੀ ਸੁਣਿਅਹੁ ਲੋਕ ਸਬਾਏ ॥
ਹੇ ਸਾਰੇ ਲੋਕੋ! ਸੁਣ ਲਵੋ, ਭਗਤੀ ਤੋਂ ਬਿਨਾ (ਮਨ ਭਟਕਦਾ ਹੀ ਰਹਿੰਦਾ ਹੈ) ਅੰਤਰ ਆਤਮੇ ਟਿਕਾਉ ਨਹੀਂ ਲੈ ਸਕਦਾ ।
Without loving devotion, you cannot dwell in your own home - listen, everyone!
ਨਾਨਕ ਸਰਸੀ ਤਾ ਪਿਰੁ ਪਾਏ ਰਾਤੀ ਸਾਚੈ ਨਾਏ ॥੨॥
ਹੇ ਨਾਨਕ! ਜਦੋਂ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ ਤਦੋਂ ਉਹ ਆਤਮਕ ਰਸ ਮਾਣਨ ਵਾਲੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ ।੨।
O Nanak, she is happy, and she obtains her Husband Lord, if she is attuned to the True Name. ||2||
ਪਿਰੁ ਧਨ ਭਾਵੈ ਤਾ ਪਿਰ ਭਾਵੈ ਨਾਰੀ ਜੀਉ ॥
ਜਦੋਂ ਜੀਵ-ਇਸਤ੍ਰੀ ਨੂੰ ਪਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ ਤਦੋਂ ਉਹ ਜੀਵ ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ।
If the soul-bride is pleasing to her Husband Lord, then the Husband Lord will love His bride.
ਰੰਗਿ ਪ੍ਰੀਤਮ ਰਾਤੀ ਗੁਰ ਕੈ ਸਬਦਿ ਵੀਚਾਰੀ ਜੀਉ ॥
ਪ੍ਰਭੂ-ਪ੍ਰੀਤਮ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰਵਾਨ ਹੋ ਜਾਂਦੀ ਹੈ ।
Imbued with the love of her Beloved, she contemplates the Word of the Guru's Shabad.
ਗੁਰ ਸਬਦਿ ਵੀਚਾਰੀ ਨਾਹ ਪਿਆਰੀ ਨਿਵਿ ਨਿਵਿ ਭਗਤਿ ਕਰੇਈ ॥
ਗੁਰੂ ਦੇ ਸ਼ਬਦ ਦਾ ਵਿਚਾਰ ਕਰਨ ਵਾਲੀ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਹੋ ਜਾਂਦੀ ਹੈ ਤੇ ਨਿਊਂ ਨਿਊਂ ਕੇ (ਭਾਵ, ਪੂਰਨ ਨਿਮ੍ਰਤਾ-ਸਰਧਾ ਨਾਲ) ਪ੍ਰਭੂ ਦੀ ਭਗਤੀ ਕਰਦੀ ਹੈ ।
She contemplates the Guru's Shabads, and her Husband Lord loves her; in deep humility, she worships Him in loving devotion.
ਮਾਇਆ ਮੋਹੁ ਜਲਾਏ ਪ੍ਰੀਤਮੁ ਰਸ ਮਹਿ ਰੰਗੁ ਕਰੇਈ ॥
ਪ੍ਰਭੂ-ਪ੍ਰੀਤਮ (ਉਸ ਦੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਤੇ ਉਹ ਉਸ ਦੇ ਨਾਮ-ਰਸ ਵਿਚ (ਭਿੱਜ ਕੇ) ਉਸ ਦੇ ਮਿਲਾਪ ਦਾ ਆਨੰਦ ਲੈਂਦੀ ਹੈ ।
She burns away her emotional attachment to Maya, and in love, she loves her Beloved.
ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ ॥
ਸਦਾ-ਥਿਰ ਪ੍ਰਭੂ ਦੇ ਨਾਲ (ਜੁੜ ਕੇ) ਉਸ ਦੇ ਨਾਮ-ਰੰਗ ਵਿਚ ਰੰਗੀਜ ਕੇ ਜੀਵ-ਇਸਤ੍ਰੀ ਆਪਣੇ ਮਨ ਨੂੰ ਮਾਰ ਕੇ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ।
She is imbued and drenched with the Love of the True Lord; she has become beautiful, by conquering her mind.
ਨਾਨਕ ਸਾਚਿ ਵਸੀ ਸੋਹਾਗਣਿ ਪਿਰ ਸਿਉ ਪ੍ਰੀਤਿ ਪਿਆਰੀ ॥੩॥
ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕੀ ਹੋਈ ਸੁਭਾਗ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਪੀ੍ਰਤਿ ਕਰਦੀ ਹੈ, ਪਤੀ ਦੀ ਪਿਆਰੀ ਹੋ ਜਾਂਦੀ ਹੈ ।੩।
O Nanak, the happy soul-bride abides in Truth; she loves to love her Husband Lord. ||3||
ਪਿਰ ਘਰਿ ਸੋਹੈ ਨਾਰਿ ਜੇ ਪਿਰ ਭਾਵਏ ਜੀਉ ॥
ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਦਰ ਤੇ ਤਦੋਂ ਹੀ ਸੋਭਾ ਪਾਂਦੀ ਹੈ ਜਦੋਂ ਉਹ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦੀ ਹੈ ।
The soul-bride looks so beautiful in the home of her Husband Lord, if she is pleasing to Him.
ਝੂਠੇ ਵੈਣ ਚਵੇ ਕਾਮਿ ਨ ਆਵਏ ਜੀਉ ॥
(ਪਰ ਜੇਹੜੀ ਜੀਵ-ਇਸਤ੍ਰੀ ਅੰਦਰੋਂ ਪਿਆਰ ਤੋਂ ਸੱਖਣੀ ਹੋਵੇ ਤੇ ਬਾਹਰੋਂ ਪ੍ਰੇਮ ਦੱਸਣ ਲਈ) ਝੂਠੇ ਬੋਲ ਬੋਲੇ, (ਉਸ ਦਾ ਕੋਈ ਵੀ ਬੋਲ ਪ੍ਰਭੂ-ਪਤੀ ਦਾ ਪਿਆਰ ਜਿੱਤਣ ਲਈ) ਕੰਮ ਨਹੀਂ ਆ ਸਕਦਾ ।
It is of no use at all to speak false words.
ਝੂਠੁ ਅਲਾਵੈ ਕਾਮਿ ਨ ਆਵੈ ਨਾ ਪਿਰੁ ਦੇਖੈ ਨੈਣੀ ॥
(ਜੇਹੜੀ ਜੀਵ-ਇਸਤ੍ਰੀ) ਝੂਠਾ ਬੋਲ ਹੀ ਬੋਲਦੀ ਹੈ (ਉਹ ਬੋਲ) ਉਸ ਦੇ ਕੰਮ ਨਹੀਂ ਆਉਂਦਾ, ਪ੍ਰਭੂ-ਪਤੀ ਉਸ ਵਲ ਤੱਕਦਾ ਭੀ ਨਹੀਂ ।
If she speaks false, it is of no use to her, and she does not see her Husband Lord with her eyes.
ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥
ਉਸ ਔਗੁਣ-ਭਰੀ ਨੂੰ ਖਸਮ-ਪ੍ਰਭੂ ਨੇ ਤਿਆਗ ਦਿੱਤਾ ਹੁੰਦਾ ਹੈ, ਉਹ ਛੁੱਟੜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿਚ ਲੰਘਦੀ ਹੈ ।
Worthless, forgotten and abandoned by her Husband Lord, she passes her life-night without her Lord and Master.
ਗੁਰ ਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ ਮਹਲੁ ਨ ਪਾਏ ॥
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਨਹੀਂ ਵਸਾਂਦੀ, ਉਹੀ ਮਾਇਆ-ਮੋਹ ਦੀ ਫਾਹੀ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਦਰ-ਘਰ ਨਹੀਂ ਲੱਭ ਸਕਦੀ ।
Such a wife does not believe in the Word of the Guru's Shabad; she is caught in the net of the world, and does not obtain the Mansion of the Lord's Presence.
ਨਾਨਕ ਆਪੇ ਆਪੁ ਪਛਾਣੈ ਗੁਰਮੁਖਿ ਸਹਜਿ ਸਮਾਏ ॥੪॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ ਆਪਣੇ ਅਸਲੇ ਨੂੰ ਪਛਾਣਦੀ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ।੪।
O Nanak, if she understands her own self, then, as Gurmukh, she merges in celestial peace. ||4||
ਧਨ ਸੋਹਾਗਣਿ ਨਾਰਿ ਜਿਨਿ ਪਿਰੁ ਜਾਣਿਆ ਜੀਉ ॥
ਉਹ ਜੀਵ-ਇਸਤ੍ਰੀ ਮੁਬਾਰਕ ਹੈ ਚੰਗੇ ਭਾਗਾਂ ਵਾਲੀ ਹੈ ਜਿਸ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ।
Blessed is that soul-bride, who knows her Husband Lord.
ਨਾਮ ਬਿਨਾ ਕੂੜਿਆਰਿ ਕੂੜੁ ਕਮਾਣਿਆ ਜੀਉ ॥
ਪਰ ਜਿਸ ਨੇ ਉਸ ਦੀ ਯਾਦ ਭੁਲਾ ਦਿੱਤੀ ਹੈ, ਉਹ ਕੂੜ ਦੀ ਵਣਜਾਰਨ ਹੈ ਉਹ ਕੂੜ ਹੀ ਕਮਾਂਦੀ ਹੈ (ਭਾਵ, ਉਹ ਨਾਸਵੰਤ ਪਦਾਰਥਾਂ ਦੀ ਦੌੜ-ਭੱਜ ਹੀ ਕਰਦੀ ਰਹਿੰਦੀ ਹੈ) ।
Without the Naam, she is false, and her actions are false as well.
ਹਰਿ ਭਗਤਿ ਸੁਹਾਵੀ ਸਾਚੇ ਭਾਵੀ ਭਾਇ ਭਗਤਿ ਪ੍ਰਭ ਰਾਤੀ ॥
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੀ ਭਗਤੀ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਮਸਤ ਰਹਿੰਦੀ ਹੈ ।
Devotional worship of the Lord is beautiful; the True Lord loves it. So immerse yourself in loving devotional worship of God.
ਪਿਰੁ ਰਲੀਆਲਾ ਜੋਬਨਿ ਬਾਲਾ ਤਿਸੁ ਰਾਵੇ ਰੰਗਿ ਰਾਤੀ ॥
ਆਨੰਦ ਦਾ ਸੋਮਾ ਤੇ ਸਦਾ ਹੀ ਜਵਾਨ ਰਹਿਣ ਵਾਲਾ ਪ੍ਰਭੂ-ਪਤੀ ਉਸ ਪੇ੍ਰਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ।
My Husband Lord is playful and innocent; imbued with His Love, I enjoy Him.
ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖਿੜੇ ਹਿਰਦੇ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦਾ (ਇਹ) ਫਲ ਉਸ ਨੂੰ ਮਿਲਦਾ ਹੈ ਕਿ ਉਸ ਦੇ ਅੰਦਰ ਆਤਮਕ ਗੁਣ ਪੈਦਾ ਹੋ ਜਾਂਦੇ ਹਨ ।
She blossoms forth through the Word of the Guru's Shabad; she ravishes her Husband Lord, and obtains the most noble reward.
ਨਾਨਕ ਸਾਚੁ ਮਿਲੈ ਵਡਿਆਈ ਪਿਰ ਘਰਿ ਸੋਹੈ ਨਾਰੀ ॥੫॥੩॥
ਹੇ ਨਾਨਕ! ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ (ਪ੍ਰਭੂ-ਦਰ ਤੇ) ਆਦਰ ਮਿਲਦਾ ਹੈ, ਉਹ ਪ੍ਰਭੂ-ਪਤੀ ਦੇ ਦਰ ਤੇ ਸੋਭਾ ਪਾਂਦੀ ਹੈ ।੫।੩।
O Nanak, in Truth, she obtains glory; in her Husband's home, the soul-bride looks beautiful. ||5||3||