ਧਨਾਸਰੀ ਮਹਲਾ ੫ ॥
Dhanaasaree, Fifth Mehl:
ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥
ਹੇ ਪ੍ਰਭੂ! (ਤੇਰੇ ਭਗਤਾਂ ਦੇ) ਸਾਰੇ ਵੈਰੀ ਦੁਸ਼ਮਨ ਤੇਰੀ ਕਿਰਪਾ ਨਾਲ ਦੂਰ ਹੁੰਦੇ ਹਨ, ਤੇਰਾ ਤੇਜ-ਪ੍ਰਤਾਪ (ਸਾਰੇ ਜਗਤ ਵਿਚ) ਪਰਤੱਖ ਹੈ ।
All demons and enemies are eradicated by You, Lord; Your glory is manifest and radiant.
ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥੧॥
ਜੇਹੜਾ ਜੇਹੜਾ (ਦੂਤੀ) ਤੇਰੇ ਭਗਤਾਂ ਨੂੰ ਦੁੱਖ ਦੇਂਦਾ ਹੈ, ਤੂੰ ਉਸ ਨੂੰ ਤੁਰੰਤ (ਆਤਮਕ ਮੌਤੇ) ਮਾਰ ਦੇਂਦਾ ਹੈਂ ।੧।
Whoever harms Your devotees, You destroy in an instant. ||1||
ਨਿਰਖਉ ਤੁਮਰੀ ਓਰਿ ਹਰਿ ਨੀਤ ॥
ਹੇ ਮੁਰਾਰੀ! ਹੇ ਹਰੀ! ਮੈਂ ਸਦਾ ਤੇਰੇ ਵਲ (ਸਹਾਇਤਾ ਵਾਸਤੇ) ਤੱਕਦਾ ਰਹਿੰਦਾ ਹਾਂ ।
I look to You continually, Lord.
ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥ ਰਹਾਉ ॥
(ਆਪਣੇ) ਦਾਸ ਦੇ ਵਾਸਤੇ ਮਦਦਗਾਰ ਬਣ । ਹੇ ਮਿੱਤਰ ਪ੍ਰਭੂ! (ਆਪਣੇ ਸੇਵਕ ਦਾ) ਹੱਥ ਫੜ ਕੇ ਇਸ ਨੂੰ ਬਚਾ ਲੈ ।ਰਹਾਉ।
O Lord, Destroyer of ego, please, be the helper and companion of Your slaves; take my hand, and save me, O my Friend! ||Pause||
ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥
ਹੇ ਨਾਨਕ! (ਆਖ—) ਮੇਰੇ ਮਾਲਕ-ਪ੍ਰਭੂ ਨੇ ਖਸਮ ਵਾਲਾ ਫ਼ਰਜ਼ ਪੂਰਾ ਕਰ ਕੇ (ਜਿਸ ਮਨੁੱਖ ਦੀ) ਬੇਨਤੀ ਆਪ ਸੁਣ ਲਈ
My Lord and Master has heard my prayer, and given me His protection.
ਨਾਨਕ ਅਨਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪਿ ॥੨॥੧੩॥੪੪॥
ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਨੂੰ ਆਤਮਕ ਆਨੰਦ ਬਣ ਗਏ, ਉਸ ਦੇ ਸਾਰੇ ਦੁੱਖ ਨਾਸ ਹੋ ਗਏ ।੨।੧੩।੪੪।
Nanak is in ecstasy, and his pains are gone; he meditates on the Lord, forever and ever. ||2||13||44||