ਧਨਾਸਰੀ ਮਹਲਾ ੪ ॥
Dhanaasaree, Fourth Mehl:
ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥
ਹੇ ਪ੍ਰਭੂ! ਜੋਗ-ਮਤ ਦੇ ਚੌਰਾਸੀ ਆਗੂ, ਮਹਾਤਮਾ ਬੁਧ ਵਰਗੇ ਗਿਆਨਵਾਨ, ਤੇਤੀ ਕੋ੍ਰੜ ਦੇਵਤੇ, ਅਨੇਕਾਂ ਰਿਸ਼ੀ ਮੁਨੀ—ਇਹ ਸਾਰੇ ਤੇਰਾ ਨਾਮ (ਪ੍ਰਾਪਤ ਕਰਨਾ) ਚਾਹੁੰਦੇ ਹਨ,
The eighty-four Siddhas, the spiritual masters, the Buddhas, the three hundred thirty million gods and the silent sages, all long for Your Name, O Dear Lord.
ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥
ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਦਾਤਿ) ਹਾਸਲ ਕਰਦਾ ਹੈ । (ਨਾਮ ਦੀ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਵਾਸਤੇ ਮੱਥੇ ਉਤੇ ਧੁਰ ਦਰਗਾਹ ਤੋਂ ਹਰਿ-ਨਾਮ ਦਾ ਪ੍ਰੇਮ ਲਿਖਿਆ ਹੋਇਆ ਹੈ ।੧।
By Guru's Grace, a rare few obtain it; upon their foreheads, the pre-ordained destiny of loving devotion is written. ||1||
ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥
ਹੇ ਮਨ! ਪਰਮਾਤਮਾ ਦਾ ਨਾਮ ਹੀ ਜਪਿਆ ਕਰ । ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸਭ ਤੋਂ ਸ੍ਰੇਸ਼ਟ ਕੰਮ ਹੈ ।
O mind, chant the Name of the Lord; singing the Lord's Praises is the most exalted activity.
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥
ਹੇ ਮਾਲਕ-ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਗਾਂਦੇ ਹਨ ਸੁਣਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ।ਰਹਾਉ।
I am forever a sacrifice to those who sing, and hear Your Praises, O Lord and Master. ||Pause||
ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ॥
ਹੇ ਸਰਨ ਆਇਆਂ ਦੀ ਪਾਲਣਾ ਕਰਨ ਵਾਲੇ ਮਾਲਕ-ਪ੍ਰਭੂ! ਮੈਂ (ਤੇਰੇ ਦਰ ਤੋਂ) ਉਹੀ ਕੁਝ ਲੈ ਸਕਦਾ ਹਾਂ ਜੋ ਤੂੰ ਆਪ ਦੇਂਦਾ ਹੈਂ
I seek Your Sanctuary, O Cherisher God, my Lord and Master; whatever You give me, I accept.
ਦੀਨ ਦਇਆਲ ਕ੍ਰਿਪਾ ਕਰਿ ਦੀਜੈ ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਕਿਰਪਾ ਕਰ ਕੇ ਨਾਨਕ ਨੂੰ ਆਪਣੇ ਨਾਮ ਦੀ ਦਾਤਿ ਦੇਹ, (ਨਾਨਕ ਨੂੰ) ਤੇਰਾ ਨਾਮ ਸਿਮਰਨ ਦਾ ਚਾਉ ਹੈ ।੨।੪।੧੦।
O Lord, Merciful to the meek, give me this blessing; Nanak longs for the Lord's meditative remembrance. ||2||4||10||