ਸੋਰਠਿ ਮਹਲਾ ੫ ॥
Sorat'h, Fifth Mehl:
ਗੁਰਿ ਪੂਰੈ ਪੂਰੀ ਕੀਨੀ ॥
ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ
The Perfect Guru has done it perfectly.
ਬਖਸ ਅਪੁਨੀ ਕਰਿ ਦੀਨੀ ॥
ਉਸ ਨੂੰ ਗੁਰੂ ਨੇ ਆਪਣੇ ਦਰ ਤੋਂ ਪ੍ਰਭੂ ਦੀ ਭਗਤੀ ਦੀ ਦਾਤਿ ਦੇ ਦਿੱਤੀ
He blessed me with forgiveness.
ਨਿਤ ਅਨੰਦ ਸੁਖ ਪਾਇਆ ॥
ਉਹ ਮਨੁੱਖ ਸਦਾ ਆਤਮਕ ਸੁਖ ਆਤਮਕ ਆਨੰਦ ਮਾਣਨ ਲੱਗ ਪਿਆ ।
I have found lasting peace and bliss.
ਥਾਵ ਸਗਲੇ ਸੁਖੀ ਵਸਾਇਆ ॥੧॥
ਗੁਰੂ ਨੇ ਉਸ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ ਬਚਾ ਕੇ) ਸ਼ਾਂਤੀ ਵਿਚ ਟਿਕਾ ਦਿੱਤਾ ।੧।
Everywhere, the people dwell in peace. ||1||
ਹਰਿ ਕੀ ਭਗਤਿ ਫਲ ਦਾਤੀ ॥
ਹੇ ਭਾਈ! ਪਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ
Devotional worship to the Lord is what gives rewards.
ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥
ਪੂਰੇ ਗੁਰੂ ਨੇ (ਜਿਸ ਮਨੁੱਖ ਉੱਤੇ) ਮੇਹਰ ਕਰ ਦਿੱਤੀ (ਉਸ ਨੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ । ਪਰ, ਹੇ ਭਾਈ!) ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਭਗਤੀ ਦੀ ਕਦਰ ਸਮਝੀ ਹੈ ।
The Perfect Guru, by His Grace, gave it to me; how rare are those who know this. ||Pause||
ਗੁਰਬਾਣੀ ਗਾਵਹ ਭਾਈ ॥
ਹੇ ਭਾਈ! ਆਓ ਅਸੀ ਭੀ ਗੁਰੂ ਦੀ ਬਾਣੀ ਗਾਵਿਆ ਕਰੀਏ
Sing the Word of the Guru's Bani, O Siblings of Destiny.
ਓਹ ਸਫਲ ਸਦਾ ਸੁਖਦਾਈ ॥
ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ
That is always rewarding and peace-giving.
ਨਾਨਕ ਨਾਮੁ ਧਿਆਇਆ ॥
ਹੇ ਨਾਨਕ! (ਆਖ—) (ਉਸੇ ਮਨੁੱਖ ਨੇ ਗੁਰਬਾਣੀ ਦੀ ਰਾਹੀਂ ਪਰਮਾਤਮਾ ਦਾ) ਨਾਮ ਸਿਮਰਿਆ ਹੈ
Nanak has meditated on the Naam, the Name of the Lord.
ਪੂਰਬਿ ਲਿਖਿਆ ਪਾਇਆ ॥੨॥੧੭॥੮੧॥
ਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ ।੨।੧੭।੮੧।
He has realized his pre-ordained destiny. ||2||17||81||