ਸੋਰਠਿ ਮਹਲਾ ੫ ॥
Sorat'h, Fifth Mehl:
 
ਹਰਿ ਨਾਮੁ ਰਿਦੈ ਪਰੋਇਆ ॥
। ਹੇ ਭਾਈ! ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਚੰਗੀ ਤਰ੍ਹਾਂ ਵਸਾ ਲਿਆ ਜਾਂਦਾ ਹੈ,
I have woven the Lord's Name into the fabric of my heart.
 
ਸਭੁ ਕਾਜੁ ਹਮਾਰਾ ਹੋਇਆ ॥
ਤਦੋਂ ਅਸਾਂ ਜੀਵਾਂ ਦਾ ਸਾਰਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ
All my affairs are resolved.
 
ਪ੍ਰਭ ਚਰਣੀ ਮਨੁ ਲਾਗਾ ॥
ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ
His mind is attached to God's feet,
 
ਪੂਰਨ ਜਾ ਕੇ ਭਾਗਾ ॥੧॥
ਹੇ ਭਾਈ! ਜਿਸ ਮਨੁੱਖ ਦੇ ਭਾਗ ਚੰਗੀ ਤਰ੍ਹਾਂ ਜਾਗ ਪੈਂਦੇ ਹਨ
whose destiny is perfect. ||1||
 
ਮਿਲਿ ਸਾਧਸੰਗਿ ਹਰਿ ਧਿਆਇਆ ॥
ਹੇ ਭਾਈ! ਜਿਸ ਭੀ ਮਨੁੱਖ ਨੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ
Joining the Saadh Sangat, the Company of the Holy, I meditate on the Lord.
 
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕੀਤਾ, ਉਸ ਨੇ ਹਰੇਕ ਮਨ-ਮੰਗੀ ਮੁਰਾਦ ਪਾ ਲਈ ।ਰਹਾਉ।
Twenty-four hours a day, I worship and adore the Lord, Har, Har; I have obtained the fruits of my mind's desires. ||Pause||
 
ਪਰਾ ਪੂਰਬਲਾ ਅੰਕੁਰੁ ਜਾਗਿਆ ॥
ਹੇ ਦਾਸ ਨਾਨਕ! (ਆਖ—ਸਾਧ ਸੰਗਤਿ ਵਿਚ ਮਿਲ ਕੇ ਜਦੋਂ ਕਿਸੇ ਮਨੁੱਖ ਦੇ) ਅਨੇਕਾਂ ਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉੱਗ ਪੈਂਦਾ ਹੈ
The seeds of my past actions have sprouted.
 
ਰਾਮ ਨਾਮਿ ਮਨੁ ਲਾਗਿਆ ॥
ਮਨ ਪਰਮਾਤਮਾ ਦੇ ਨਾਮ ਵਿਚ ਲੱਗਣ ਲੱਗ ਪੈਂਦਾ ਹੈ,
My mind is attached to the Lord's Name.
 
ਮਨਿ ਤਨਿ ਹਰਿ ਦਰਸਿ ਸਮਾਵੈ ॥
ਉਹ ਮਨੁੱਖ ਮਨੋਂ ਤਨੋਂ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ,
My mind and body are absorbed into the Blessed Vision of the Lord's Darshan.
 
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ
Slave Nanak sings the Glorious Praises of the True Lord. ||2||8||72||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by