ਸਲੋਕੁ ਮਃ ੩ ॥
Shalok, Third Mehl:
ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥
(ਸੰਸਾਰ ਵਲੋਂ) ਮਰ ਕੇ (ਰੱਬ ਵੱਲ) ਜੀਊਣ ਵਾਲੇ ਮਨੁੱਖ (ਹੀ ਸੱਚੀ) ਭਗਤੀ ਕਰਦੇ ਹਨ, ਅਸਲ ਭਗਤੀ ਉਹਨਾਂ ਪਾਸੋਂ ਹੀ ਹੋ ਸਕਦੀ ਹੈ ਜੋ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ
They alone worship the Lord, who remain dead while yet alive; the Gurmukhs worship the Lord continually.
ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ ॥
ਐਸੇ ਬੰਦਿਆਂ ਨੂੰ ਧੁਰੋਂ ਪਰਮਾਤਮਾ ਨੇ ਭਗਤੀ ਦੇ ਖ਼ਜ਼ਾਨੇ ਦੀ ਦਾਤਿ ਬਖ਼ਸ਼ੀ ਹੋਈ ਹੈ, ਕੋਈ ਉਸ ਬਖ਼ਸ਼ਸ਼ ਨੂੰ ਮਿਟਾ ਨਹੀਂ ਸਕਦਾ
The Lord blesses them with the treasure of devotional worship, which no one can destroy.
ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ ॥
ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ ਹੈ ਜੋ ਇਕ ਆਪ ਹੀ ਆਪ ਹੈ ਤੇ ਸਦਾ-ਥਿਰ ਰਹਿਣ ਵਾਲਾ ਹੈ ।
They obtain the treasure of virtue, the One True Lord, within their minds.
ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥੧॥
ਹੇ ਨਾਨਕ! ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ, ਉਹ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਤੇ ਫਿਰ ਕਦੇ ਉਹਨਾਂ ਨੂੰ (ਪ੍ਰਭੂ-ਚਰਨਾਂ ਨਾਲੋਂ) ਵਿਛੋੜਾ ਨਹੀਂ ਹੰੁਦਾ ।੧।
O Nanak, the Gurmukhs remain united with the Lord; they shall never be separated again. ||1||