ਵਡਹੰਸੁ ਮਹਲਾ ੪ ਘਰੁ ੧
Wadahans, Fourth Mehl, First House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਸੇਜ ਏਕ ਏਕੋ ਪ੍ਰਭੁ ਠਾਕੁਰੁ ॥
(ਹੇ ਮਾਂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੱੁਖ ਦਾ ਹਿਰਦਾ) ਇਕ (ਐਸੀ) ਸੇਜ ਹੈ (ਜਿਸ ਉੱਤੇ) ਠਾਕੁਰ ਪ੍ਰਭੂ ਹੀ (ਸਦਾ ਵੱਸਦਾ ਰਹਿੰਦਾ ਹੈ) ।
There is one bed, and One Lord God.
ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖਾਂ ਦੇ ਸਮੁੰਦਰ ਹਰੀ ਨੂੰ (ਸਦਾ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ।੧।
The Gurmukh enjoys the Lord, the ocean of peace. ||1||
ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥
(ਹੇ ਮੇਰੀ ਮਾਂ!) ਮੇਰੇ ਮਨ ਵਿਚ ਪ੍ਰਭੂ ਨੂੰ ਮਿਲਣ ਲਈ ਖਿੱਚ ਹੈ ਆਸ ਹੈ ।
My mind longs to meet my Beloved Lord.
ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥
ਪੂਰਾ ਗੁਰੂ ਹੀ (ਮੈਨੂੰ) ਮੇਰਾ ਪ੍ਰੀਤਮ (ਪ੍ਰਭੂ) ਮਿਲਾ ਸਕਦਾ ਹੈ (ਇਸ ਵਾਸਤੇ) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂਗਾ, ਕੁਰਬਾਨ ਜਾਵਾਂਗਾ ।੧।ਰਹਾਉ।
The Perfect Guru leads me to meet my Beloved; I am a sacrifice, a sacrifice to my Guru. ||1||Pause||
ਮੈ ਅਵਗਣ ਭਰਪੂਰਿ ਸਰੀਰੇ ॥
(ਹੇ ਮਾਂ!) ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਭਰੇ ਪਏ ਹਨ ।
My body is over-flowing with corruption;
ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥
ਮੈਂ ਆਪਣੇ ਉਸ ਪ੍ਰੀਤਮ ਨੂੰ ਕਿਵੇਂ ਮਿਲ ਸਕਾਂ ਜੋ ਸਾਰੇ ਗੁਣਾਂ ਨਾਲ ਭਰਪੂਰ ਹੈ? ।੨।
how can I meet my Perfect Beloved? ||2||
ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥
ਹੇ ਮੇਰੀ ਮਾਂ! ਜਿਸ ਗੁਣਾਂ ਵਾਲੀ (ਵਡ-ਭਾਗਣ ਜੀਵ-ਇਸਤ੍ਰੀ) ਨੇ ਪ੍ਰੀਤਮ ਪ੍ਰਭੂ ਨੂੰ ਲੱਭ ਲਿਆ (ਉਸ ਤਾਂ ਲੱਭਾ ਗੁਣਾਂ ਦੀ ਬਰਕਤਿ ਨਾਲ, ਪਰ) ਮੇਰੇ ਅੰਦਰ ਉਹ ਗੁਣ ਨਹੀਂ ਹਨ ।
The virtuous ones obtain my Beloved;
ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥
ਮੈਂ ਕਿਵੇਂ ਪ੍ਰਭੂ ਨੂੰ ਮਿਲ ਸਕਦੀ ਹਾਂ? ।੩।
I do not have these virtues. How can I meet Him, O my mother? ||3||
ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥
(ਹੇ ਮਾਂ!) ਮੈਂ (ਪ੍ਰੀਤਮ-ਪ੍ਰਭੂ ਨੂੰ ਮਿਲਣ ਲਈ) ਅਨੇਕਾਂ ਉਪਾਵ ਕਰ ਕਰ ਕੇ ਥੱਕ ਗਿਆ ਹਾਂ (ਉਪਾਵਾਂ ਨਾਲ ਚਤੁਰਾਈਆਂ ਨਾਲ ਨਹੀਂ ਮਿਲਦਾ ।
I am so tired of making all these efforts.
ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥
ਅਰਦਾਸ ਅਰਜ਼ੋਈ ਹੀ ਮਦਦ ਕਰਦੀ ਹੈ, ਇਸ ਵਾਸਤੇ) ਹੇ ਨਾਨਕ! (ਆਖ—) ਹੇ ਮੇਰੇ ਹਰੀ! ਮੈਨੂੰ ਗਰੀਬ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ ।੪।੧।
Please protect Nanak, the meek one, O my Lord. ||4||1||