ਵਡਹੰਸੁ ਮਹਲਾ ੩ ॥
Wadahans, Third Mehl:
ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥
ਹੇ ਭਾਈ! ਪ੍ਰਭੂ-ਪਤੀ ਨੂੰ ਸਿਰ ਉੱਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ ਜੀਵ-ਇਸਤ੍ਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਟਿਕੀਆਂ ਰਹਿੰਦੀਆਂ ਹਨ ।
The faces of the happy soul-brides are radiant forever; through the Guru, they are peacefully poised.
ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥
ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਸੰਭਾਲ ਰੱਖਦੀਆਂ ਹਨ ।੧।
They enjoy their Husband Lord constantly, eradicating their ego from within. ||1||
ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥
ਹੇ ਮੇਰੇ ਮਨ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ ।
O my mind, meditate on the Name of the Lord, Har, Har.
ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥
ਗੁਰੂ ਨੇ ਮੈਨੂੰ ਹਰਿ-ਨਾਮ (ਸਿਮਰਨ) ਦੀ ਸੂਝ ਦੇ ਦਿੱਤੀ ਹੈ ।੧।ਰਹਾਉ।
The True Guru has led me to understand the Lord. ||1||Pause||
ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥
ਪਰ ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ ।
The abandoned brides cry out in their suffering; they do not attain the Mansion of the Lord's Presence.
ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥
ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ ।੨।
In the love of duality, they appear so ugly; they suffer in pain as they go to the world beyond. ||2||
ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥
ਗੁਣਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਪ੍ਰਭੂ-ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ ।
The virtuous soul-bride constantly chants the Glorious Praises of the Lord; she enshrines the Naam, the Name of the Lord, within her heart.
ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥
ਪਰ ਔਗੁਣਾਂ-ਭਰੀ ਜੀਵ-ਇਸਤ੍ਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ ਉਹ ਸਦਾ ਵਿਲਕਦੀ ਰਹਿੰਦੀ ਹੈ ।੩।
The unvirtuous woman suffers, and cries out in pain. ||3||
ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥
(ਪਰ ਇਹ ਇਕ ਅਚਰਜ ਖੇਡ ਹੈ) ਕੁਝ ਕਿਹਾ ਨਹੀਂ ਜਾ ਸਕਦਾ (ਕੋਈ ਸੁਹਾਗਣਾਂ ਹਨ ਕੋਈ ਦੋਹਾਗਣਾਂ ਹਨ, ਤੇ) ਸਭਨਾਂ ਦਾ ਖਸਮ ਇਕ ਪਰਮਾਤਮਾ ਮਾਲਕ ਹੀ ਹੈ ।
The One Lord and Master is the Husband Lord of all; His Praises cannot be expressed.
ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥
ਹੇ ਨਾਨਕ! ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵ ਵਾਲੇ ਬਣਾ ਦਿੱਤਾ ਹੈ, ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿਚ ਜੋੜੇ ਹੋਏ ਹਨ ।੪।੪।
O Nanak, He has separated some from Himself, while others are to His Name. ||4||4||