ਪਉੜੀ ॥
Pauree:
ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥
ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ, ਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਪ੍ਰਤੱਖ (ਦਿੱਸ ਰਿਹਾ ਹੈ) ।
He Himself is deep within all hearts, and He Himself is outside them.
ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥
ਪ੍ਰਭੂ ਆਪ ਹੀ ਕਈ ਜੁਗ ਘੁੱਪ ਹਨੇਰਾ ਕਰ ਕੇ ਸੁੰਨ (ਅਫੁਰ) ਹਾਲਤ ਵਿਚ ਵਰਤਦਾ ਹੈ
He Himself is prevailing unmanifest, and He Himself is manifest.
ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥
ਉਸ ਸੁੰਨ ਅਵਸਥਾ ਵੇਲੇ ਜੀਵਾਂ ਦਾ ਮਾਲਕ ਪ੍ਰਭੂ ਆਪ ਹੀ ਆਪ ਹੁੰਦਾ ਹੈ
For thirty-six ages, He created the darkness, abiding in the void.
ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥
ਵੇਦ ਪੁਰਾਨ ਸ਼ਾਸਤ੍ਰ ਆਦਿਕ ਕੋਈ ਭੀ ਧਰਮ ਪੁਸਤਕ ਤਦੋਂ ਨਹੀਂ ਹੁੰਦੀ ।
There were no Vedas, Puraanas or Shaastras there; only the Lord Himself existed.
ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥
(ਜੀਵਾਂ ਨੂੰ ਰਚ ਕੇ) ਸਭ ਤੋਂ ਵੱਖਰਾ ਭੀ ਪ੍ਰਭੂ ਸਮਾਧੀ ਲਾ ਕੇ ਬੈਠਾ ਹੋਇਆ ਹੈ (ਭਾਵ, ਮਾਇਆ ਦੀ ਰਚਨਾ ਰਚ ਕੇ ਭੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਵੱਖਰਾ ਨਿਰਲੇਪ ਹੈ) ।
He Himself sat in the absolute trance, withdrawn from everything.
ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥
ਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ, ਉਹ ਕਿਤਨਾ ਵੱਡਾ ਹੈ—ਇਹ ਗੱਲ ਉਹ ਆਪ ਹੀ ਜਾਣਦਾ ਹੈ ।੧੮।
Only He Himself knows His state; He Himself is the unfathomable ocean. ||18||