ਸਲੋਕ ਮਃ ੩ ॥
Shalok, Third Mehl:
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
ਸਾਰਾ ਸੰਸਾਰ (ਮੂੰਹੋਂ) ‘ਰਾਮ, ਰਾਮ’ ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ ‘ਰਾਮ’ ਲੱਭਿਆ ਨਹੀਂ ਜਾਂਦਾ
The entire world roams around, chanting, "Raam, Raam, Lord, Lord", but the Lord cannot be obtained like this.
ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
ਕਿਉਂਕਿ ਉਹ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ
He is inaccessible, unfathomable and so very great; He is unweighable, and cannot be weighed.
ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥
ਕਿਸੇ ਉਸ ਦੀ ਕੀਮਤਿ ਨਹੀਂ ਪਾਈ (ਭਾਵ, ਉਸਦੀ ਪ੍ਰਾਪਤੀ ਦਾ ਮੁੱਲ ਕਿਸੇ ਨੂੰ ਪਤਾ ਨਹੀਂ) ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ ।
No one can evaluate Him; He cannot be purchased at any price.
ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥
(ਪਰ ਹਾਂ, ਇੱਕ ਤਰੀਕਾ ਹੈ) ਜੇ ਗੁਰੂ ਦੇ ਸ਼ਬਦ ਨਾਲ (ਮਨ) ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ ।
Through the Word of the Guru's Shabad, His mystery is known; in this way, He comes to dwell in the mind.
ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥
ਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ (ਇਹ ਪਤਾ ਮਿਲ ਜਾਂਦਾ ਹੈ ਕਿ ਉਹ ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਹੈ
O Nanak, He Himself is infinite; by Guru's Grace, He is known to be permeating and pervading everywhere.
ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥
ਪ੍ਰਭੂ ਆਪ ਹੀ ਹਰ ਥਾਂ ਮਿਲਿਆ ਹੋਇਆ ਹੈ ਤੇ (ਜੀਵ ਦੇ ਹਿਰਦੇ ਵਿਚ) ਆਪ ਹੀ ਆ ਕੇ ਪਰਗਟ ਹੁੰਦਾ ਹੈ ।੧।
He Himself comes to blend, and having blended, remains blended. ||1||