ਮਃ ੩ ॥
Third Mehl:
ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥
ਹਰੀ ਦੀ ਸਿਫ਼ਤਿ-ਸਾਲਾਹ (ਰੂਪ) ਖ਼ਜ਼ਾਨਾ (ਹਰੀ ਦੀ) ਬਖ਼ਸ਼ਸ਼ ਹੈ (ਭਾਵ, ਬਖ਼ਸ਼ਸ਼ ਤੋਂ ਹੀ ਮਿਲਦਾ ਹੈ), ਜਿਸ ਨੂੰ ਬਖ਼ਸ਼ਦਾ ਹੈ ਉਹ ਆਪ ਖਾਂਦਾ ਹੈ (ਭਾਵ, ਸਿਫ਼ਤਿ-ਸਾਲਾਹ ਦਾ ਆਨੰਦ ਲੈਂਦਾ ਹੈ)
The treasure of the Lord's Praise is such a blessed gift; he alone obtains it to spend, unto whom the Lord bestows it.
ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥
ਤੇ ਖ਼ਰਚਦਾ ਹੈ (ਭਾਵ, ਹੋਰਨਾਂ ਨੂੰ ਸਿਫ਼ਤਿ ਕਰਨੀ ਸਿਖਾਉਂਦਾ ਹੈ), (ਪਰ ਇਹ ਬਖ਼ਸ਼ਸ਼) ਸਤਿਗੁਰੂ ਤੋਂ ਬਿਨਾਂ ਮਿਲਦੀ ਨਹੀਂ, (ਸਤਿਗੁਰੂ ਦੀ ਓਟ ਛੱਡ ਕੇ ਹੋਰ) ਕਰਮ ਬਥੇਰੇ ਲੋਕ ਕਰ ਕੇ ਥੱਕ ਗਏ ਹਨ (ਪਰ ਇਹ ਦਾਤਿ ਨਹੀਂ ਮਿਲੀ) ।
Without the True Guru, it does not come to hand; all have grown weary of performing religious rituals.
ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥
ਹੇ ਨਾਨਕ! ਮਨ ਦੇ ਅਧੀਨ (ਤੇ ਸਤਿਗੁਰੂ ਤੋਂ ਭੁੱਲਾ) ਹੋਇਆ ਸੰਸਾਰ (ਇਥੇ ਇਸ ਸਿਫ਼ਤਿ-ਰੂਪ) ਧਨ ਤੋਂ ਸੱਖਣਾ ਹੈ, ਭੁੱਖਾ ਅਗੇ ਕੀਹ ਖਾਵੇਗਾ? (ਭਾਵ, ਜੋ ਮਨੁੱਖ ਹੁਣ ਮਨੁੱਖਾ ਜਨਮ ਵਿਚ ਨਾਮ ਨਹੀਂ ਜਪਦੇ, ਉਹ ਇਹ ਜਨਮ ਗਵਾ ਕੇ ਕਿਵੇਂ ਜਪਣਗੇ?) ।੨।
O Nanak, the self-willed manmukhs of the world lack this wealth; when they are hungry in the next world, what will they have to eat there? ||2||