ਦੇਵਗੰਧਾਰੀ ਮਹਲਾ ੫ ॥
Dayv-Gandhaaree, Fifth Mehl:
ਅਨਾਥ ਨਾਥ ਪ੍ਰਭ ਹਮਾਰੇ ॥
ਹੇ ਅਨਾਥਾਂ ਦੇ ਨਾਥ! ਹੇ ਮੇਰੇ ਰੱਖਣ ਹਾਰ ਪ੍ਰਭੂ!
My God is the Master of the masterless.
ਸਰਨਿ ਆਇਓ ਰਾਖਨਹਾਰੇ ॥ ਰਹਾਉ ॥
ਮੈਂ ਤੇਰੀ ਸਰਨ ਆਇਆ ਹਾਂ ।ਰਹਾਉ।
I have come to the Sanctuary of the Savior Lord. ||Pause||
ਸਰਬ ਪਾਖ ਰਾਖੁ ਮੁਰਾਰੇ ॥
ਹੇ ਮੁਰਾਰੀ! ਪਰਲੋਕ ਵਿਚ, ਇਸ ਲੋਕ ਵਿਚ
Protect me on all sides, O Lord;
ਆਗੈ ਪਾਛੈ ਅੰਤੀ ਵਾਰੇ ॥੧॥
ਅਖ਼ੀਰਲੇ ਵੇਲੇ—ਹਰ ਥਾਂ ਮੇਰੀ ਸਹਾਇਤਾ ਕਰ ।੧।
protect me in the future, in the past, and at the very last moment. ||1||
ਜਬ ਚਿਤਵਉ ਤਬ ਤੁਹਾਰੇ ॥
ਹੇ ਪ੍ਰਭੂ! ਮੈਂ ਜਦੋਂ ਭੀ ਚੇਤੇ ਕਰਦਾ ਹਾਂ ਤਦੋਂ ਤੇਰੇ ਗੁਣ ਹੀ ਚੇਤੇ ਕਰਦਾ ਹਾਂ ।
Whenever something comes to mind, it is You.
ਉਨ ਸਮ੍ਹਾਰਿ ਮੇਰਾ ਮਨੁ ਸਧਾਰੇ ॥੨॥
(ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ ।੨।
Contemplating Your virtues, my mind is sanctified. ||2||
ਸੁਨਿ ਗਾਵਉ ਗੁਰ ਬਚਨਾਰੇ ॥
ਹੇ ਪ੍ਰਭੂ! ਮੈਂ ਗੁਰੂ ਦੇ ਦੀਦਾਰ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ।
I hear and sing the Hymns of the Guru's Word.
ਬਲਿ ਬਲਿ ਜਾਉ ਸਾਧ ਦਰਸਾਰੇ ॥੩॥
ਗੁਰੂ ਦੇ ਬਚਨ ਸੁਣ ਕੇ ਹੀ (ਹੇ ਪ੍ਰਭੂ!) ਮੈਂ (ਤੇਰੀ ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਹਾਂ ।੩।
I am a sacrifice, a sacrifice to the Blessed Vision of the Darshan of the Holy. ||3||
ਮਨ ਮਹਿ ਰਾਖਉ ਏਕ ਅਸਾਰੇ ॥
ਹੇ ਨਾਨਕ! (ਆਖ—) ਹੇ ਪ੍ਰਭੂ! ਹੇ ਮੇਰੇ ਕਰਤਾਰ!
Within my mind, I have the Support of the One Lord alone.
ਨਾਨਕ ਪ੍ਰਭ ਮੇਰੇ ਕਰਨੈਹਾਰੇ ॥੪॥੨੫॥
ਮੈਂ ਆਪਣੇ ਮਨ ਵਿਚ ਸਿਰਫ਼ ਤੇਰੀ ਹੀ ਸਹਾਇਤਾ ਦੀ ਆਸ ਰੱਖਦਾ ਹਾਂ ।੪।੨੫।
O Nanak, my God is the Creator of all. ||4||25||