ਦੇਵਗੰਧਾਰੀ ਮਹਲਾ ੫ ॥
Dayv-Gandhaaree, Fifth Mehl:
ਠਾਕੁਰ ਹੋਏ ਆਪਿ ਦਇਆਲ ॥
ਹੇ ਭਾਈ! ਆਪਣੇ ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੰੁਦੇ ਹਨ, ਉਸ ਦੇ ਅੰਦਰ ਪੂਰਨ ਸ਼ਾਂਤੀ ਪੈਦਾ ਹੋ ਜਾਂਦੀ ਹੈ ।
The Lord and Master Himself has become Merciful.
ਭਈ ਕਲਿਆਣ ਅਨੰਦ ਰੂਪ ਹੋਈ ਹੈ ਉਬਰੇ ਬਾਲ ਗੁਪਾਲ ॥ ਰਹਾਉ ॥
ਪ੍ਰਭੂ ਦੀ ਕਿਰਪਾ ਨਾਲ ਆਨੰਦ-ਭਰਪੂਰ ਹੋ ਜਾਈਦਾ ਹੈ । ਸ੍ਰਿਸ਼ਟੀ ਦੇ ਪਾਲਣਹਾਰ-ਪਿਤਾ ਦਾ ਪੱਲਾ ਫੜਨ ਵਾਲੇ ਬੱਚੇ (ਸੰਸਾਰ-ਸਮੰੁਦਰ ਵਿਚ ਡੁੱਬਣੋਂ) ਬਚ ਜਾਂਦੇ ਹਨ ।ਰਹਾਉ।
I have been emancipated, and I have become the embodiment of bliss; I am the Lord's child - He has saved me. ||Pause||
ਦੁਇ ਕਰ ਜੋੜਿ ਕਰੀ ਬੇਨੰਤੀ ਪਾਰਬ੍ਰਹਮੁ ਮਨਿ ਧਿਆਇਆ ॥
ਹੇ ਭਾਈ! ਜਿਨ੍ਹਾਂ ਵਡ-ਭਾਗੀਆਂ ਨੇ ਆਪਣੇ ਦੋਵੇਂ ਹੱਥ ਜੋੜ ਕੇ ਪਰਮਾਤਮਾ ਅੱਗੇ ਅਰਜ਼ੋਈ ਕੀਤੀ, ਪਰਮਾਤਮਾ ਨੂੰ ਆਪਣੇ ਮਨ ਵਿਚ ਆਰਾਧਿਆ
With my palms pressed together, I offer my prayer; within my mind, I meditate on the Supreme Lord God.
ਹਾਥੁ ਦੇਇ ਰਾਖੇ ਪਰਮੇਸੁਰਿ ਸਗਲਾ ਦੁਰਤੁ ਮਿਟਾਇਆ ॥੧॥
ਪਰਮਾਤਮਾ ਨੇ ਆਪਣਾ ਹੱਥ ਦੇ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲਿਆ, (ਉਹਨਾਂ ਦਾ ਪਿਛਲਾ ਕੀਤਾ) ਸਾਰਾ ਪਾਪ ਦੂਰ ਕਰ ਦਿੱਤਾ ।੧।
Giving me His hand, the Transcendent Lord has eradicated all my sins. ||1||
ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥
(ਹੇ ਭਾਈ ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੋਏ, ਉਸ ਦੇ) ਗਿਆਨ-ਇੰਦ੍ਰਿਆਂ ਨੇ ਪ੍ਰਭੂ-ਪਤੀ ਨੂੰ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ।
Husband and wife join together in rejoicing, celebrating the Victory of the Lord Master.
ਕਹੁ ਨਾਨਕ ਜਨ ਕਉ ਬਲਿ ਜਾਈਐ ਜੋ ਸਭਨਾ ਕਰੇ ਉਧਾਰੁ ॥੨॥੨੩॥
ਹੇ ਨਾਨਕ! ਆਖ—ਪ੍ਰਭੂ ਦੇ ਉਸ ਭਗਤ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਜੇਹੜਾ ਹੋਰ ਸਭ ਜੀਵਾਂ ਦਾ ਭੀ ਪਾਰ-ਉਤਾਰਾ ਕਰ ਲੈਂਦਾ ਹੈ ।੨।੨੩।
Says Nanak, I am a sacrifice to the humble servant of the Lord, who emancipates everyone. ||2||23||