ਦੇਵਗੰਧਾਰੀ ਮਹਲਾ ੫ ॥
Dayv-Gandhaaree, Fifth Mehl:
ਤੇਰਾ ਜਨੁ ਰਾਮ ਰਸਾਇਣਿ ਮਾਤਾ ॥
ਹੇ ਪ੍ਰਭੂ! ਤੇਰਾ ਭਗਤ ਤੇਰੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦਾ ਹੈ ।
Your humble servant, O Lord, is intoxicated with Your sublime essence.
ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ॥੧॥ ਰਹਾਉ ॥
ਜਿਸ ਮਨੁੱਖ ਨੂੰ ਤੇਰੇ ਪ੍ਰੇਮ-ਰਸ ਦਾ ਖ਼ਜ਼ਾਨਾ ਮਿਲ ਜਾਏ, ਉਹ ਉਸ ਖ਼ਜ਼ਾਨੇ ਨੂੰ ਛੱਡ ਕੇ ਕਿਸੇ ਹੋਰ ਥਾਂ ਨਹੀਂ ਜਾਂਦਾ (ਭਟਕਦਾ) ।੧।ਰਹਾਉ।
One who obtains the treasure of the Nectar of Your Love, does not renounce it to go somewhere else. ||1||Pause||
ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥
(ਹੇ ਭਾਈ! ਪ੍ਰਭੂ ਦੇ ਨਾਮ-ਰਸਾਇਣ ਵਿਚ ਮਸਤ ਮਨੁੱਖ) ਬੈਠਿਆਂ ਹਰਿ-ਨਾਮ ਉਚਾਰਦਾ ਹੈ, ਸੁੱਤਿਆਂ ਭੀ ਹਰਿ-ਨਾਮ ਵਿਚ ਸੁਰਤਿ ਰੱਖਦਾ ਹੈ, ਉਹ ਮਨੁੱਖ ਹਰਿ-ਨਾਮ-ਰਸ (ਨੂੰ ਆਤਮਕ ਜੀਵਨ ਦੀ) ਖ਼ੁਰਾਕ (ਬਣਾ ਕੇ) ਖਾਂਦਾ ਰਹਿੰਦਾ ਹੈ ।
While sitting, he repeats the Lord's Name, Har, Har; while sleeping, he repeats the Lord's Name, Har, Har; he eats the Nectar of the Lord's Name as his food.
ਅਠਸਠਿ ਤੀਰਥ ਮਜਨੁ ਕੀਨੋ ਸਾਧੂ ਧੂਰੀ ਨਾਤਾ ॥੧॥
ਉਹ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ (ਮਾਨੋ,) ਉਹ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਰਿਹਾ ਹੈ ।੧।
Bathing in the dust of the feet of the Holy is equal to taking cleansing baths at the sixty-eight sacred shrines of pilgrimage. ||1||
ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ ॥
ਹੇ ਭਾਈ! ਪਰਮਾਤਮਾ ਦੇ ਭਗਤ ਦਾ ਜੀਵਨ ਕਾਮਯਾਬ ਹੋ ਪੈਂਦਾ ਹੈ, ਉਸ ਭਗਤ-ਜਨ ਨੇ (ਮਾਨੋ) ਪਰਮਾਤਮਾ ਨੂੰ ਸਪੁੱਤ੍ਰਾ ਬਣਾ ਦਿੱਤਾ ।
How fruitful is the birth of the Lord's humble servant; the Creator is his Father.
ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ ॥੨॥੨੧॥
ਹੇ ਨਾਨਕ! ਉਹ ਮਨੁੱਖ ਸਰਬ-ਵਿਆਪਕ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ, ਉਹ ਆਪਣੇ ਹੋਰ ਸਾਰੇ ਹੀ ਸਾਥੀਆਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।੨।੨੧।
O Nanak, one who recognizes the Perfect Lord God, takes all with him, and saves everyone. ||2||21||