ਪਉੜੀ ॥
Pauree:
ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ ॥
(ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰੋ, ਜਿਸ ਦੇ ਵੱਸ ਵਿਚ ਹਰੇਕ ਪਦਾਰਥ ਹੈ
Worship in adoration that True Lord; everything is under His Power.
ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ ॥
ਜੋ (ਮਾਇਆ ਦੀ ਖਿੱਚ ਤੇ ਨਾਮ-ਰਸ) ਦੋਹਾਂ ਪਾਸਿਆਂ ਦਾ ਖਸਮ ਹੈ (ਭਾਵ, ਜੋ ਮਾਇਆ ਦੇ ਮੋਹ ਵਿਚ ਫਸਾਣ ਵਾਲਾ ਭੀ ਹੈ ਤੇ ਨਾਮ-ਰਸ ਦੀ ਦਾਤਿ ਭੀ ਦੇਣ ਵਾਲਾ ਹੈ)
He Himself is the Master of both ends; in an instant, He adjusts our affairs.
ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ ॥
ਜੋ (ਜੀਵਾਂ ਦੇ ਕੰਮ) ਇਕ ਪਲਕ ਵਿਚ ਸਿਰੇ ਚਾੜ੍ਹ ਦੇਂਦਾ ਹੈ ।
Renounce all your efforts, and hold fast to His Support.
ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ ॥
(ਹੇ ਭਾਈ!) ਹੋਰ ਸਾਰੇ ਹੀਲੇ ਛੱਡੋ ਤੇ ਉਸ ਪਰਮਾਤਮਾ ਦਾ ਆਸਰਾ ਲਵੋ, ਦੌੜ ਕੇ ਉਸ ਪ੍ਰਭੂ ਦੀ ਸਰਨ ਪਉ ਤੇ ਸਭ ਤੋਂ ਚੰਗਾ ਸੁਖ ਹਾਸਲ ਕਰੋ ।
Run to His Sanctuary, and you shall obtain the comfort of all comforts.
ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ ॥
ਜੇ ਸੰਤਾਂ ਦੀ ਸੰਗਤਿ ਮਿਲੇ ਤਾਂ ਉਹ ਉੱਚੀ ਸਮਝ (ਪ੍ਰਾਪਤ) ਹੁੰਦੀ ਹੈ
The karma of good deeds, the righteousness of Dharma and the essence of spiritual wisdom are obtained in the Society of the Saints.
ਜਪੀਐ ਅੰਮ੍ਰਿਤ ਨਾਮੁ ਬਿਘਨੁ ਨ ਲਗੈ ਕੋਇ ॥
ਜੋ (ਮਾਨੋ,) ਸਭ ਕਰਮਾਂ ਧਰਮਾਂ ਦਾ ਨਿਚੋੜ ਹੈ, ਜੇ ਪ੍ਰਭੂ ਦਾ ਅੰਮ੍ਰਿਤ-ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ।
Chanting the Ambrosial Nectar of the Naam, no obstacle shall block your way.
ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ ॥
ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਬਾਨ ਹੋਵੇ ਉਸ ਦੇ ਮਨ ਵਿਚ ਆ ਵੱਸਦਾ ਹੈ
The Lord abides in the mind of one who is blessed by His Kindness.
ਪਾਈਅਨ੍ਹਿ ਸਭਿ ਨਿਧਾਨ ਸਾਹਿਬਿ ਤੁਠਿਆ ॥੧੨॥
ਪ੍ਰਭੂ-ਮਾਲਕ ਦੇ ਪ੍ਰਸੰਨ ਹੋਇਆਂ (ਮਾਨੋ) ਸਾਰੇ ਖ਼ਜ਼ਾਨੇ ਪਾ ਲਈਦੇ ਹਨ ।੧੨।
All treasures are obtained, when the Lord and Master is pleased. ||12||