ਛੰਤੁ ॥
Chhant:
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥
ਹੇ ਸੁੰਦਰ ਪ੍ਰਭੂ ! ਹੇ ਬੇਅੰਤ ਪ੍ਰਭੂ ! ਹੇ ਸੰਤਾਂ ਦੇ ਆਸਰੇ ਪ੍ਰਭੂ ! (ਸੰਤਾਂ ਨੇ ਤੇਰੀ ਸਿਫ਼ਤਿ-ਸਾਲਾਹ ਦੇ) ਬਚਨ ਵਿਚਾਰੇ ਹਨ, (ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚਾਰੀ ਹੈ (ਹਿਰਦੇ ਵਿਚ ਵਸਾਈ ਹੈ)
Your Word is Incomparable and Infinite. I contemplate the Word of Your Bani, the Support of the Saints.
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥
ਸੁਆਸ ਸੁਆਸ (ਤੇਰਾ ਨਾਮ) ਸਿਮਰਦਿਆਂ (ਉਹਨਾਂ ਨੂੰ ਇਹ) ਪੂਰਾ ਭਰੋਸਾ ਬਣ ਜਾਂਦਾ ਹੈ ਕਿ (ਪ੍ਰਭੂ ਦਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ
I remember Him in meditation with every breath and morsel of food, with perfect faith. How could I forget Him from my mind?
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥
ਹੇ ਗੁਣਾਂ ਦੇ ਸੋਮੇ ਪ੍ਰਭੂ ! ਹੇ ਸੰਤਾਂ ਦੀ ਜਿੰਦ-ਜਾਨ ਪ੍ਰਭੂ ! (ਸੰਤਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ (ਮਨ ਤੋਂ) ਪਰੇ ਹਟਾਣਾ ਨਹੀਂ ਚਾਹੀਦਾ
How could I forget Him from my mind, even for an instant? He is the Most Worthy; He is my very life!
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥
(ਉਹਨਾਂ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਮਨ-ਇੱਛਿਤ ਫਲ ਬਖ਼ਸ਼ਦਾ ਹੈ ਤੇ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ ।
My Lord and Master is the Giver of the fruits of the mind's desires. He knows all the useless vanities and pains of the soul.
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥
ਹੇ ਅਨਾਥਾਂ ਦੇ ਨਾਥ ਪ੍ਰਭੂ ! ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ ! (ਤੇਰਾ ਨਾਮ) ਜਪ ਕੇ ਮਨੁੱਖਾ ਜਨਮ (ਕਿਸੇ ਜੁਆਰੀਏ ਵਾਂਗ) ਜੂਏ (ਦੀ ਬਾਜ਼ੀ) ਵਿਚ ਵਿਅਰਥ ਨਹੀਂ ਗਵਾਇਆ ਜਾਂਦਾ
Meditating on the Patron of lost souls, the Companion of all, your life shall not be lost in the gamble.
ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥
ਪਰਮਾਤਮਾ ਦੇ ਪਾਸ ਨਾਨਕ ਦੀ ਇਹ ਬੇਨਤੀ ਹੈ—ਹੇ ਪ੍ਰਭੂ ! ਕਿਰਪਾ ਕਰ (ਮੈਨੂੰ ਆਪਣਾ ਨਾਮ ਦੇਹ ਤੇ) ਸੰਸਾਰ‑ਸਮੁੰਦਰ ਤੋਂ ਪਾਰ ਲੰਘਾ ।੨।
Nanak offers this prayer to God: Please shower me with Your Mercy, and carry me across the terrifying world-ocean. ||2||