ਪਉੜੀ ॥
Pauree:
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥
ਮਾਇਆ ਦਾ ਮੋਹ, ਕਾਮ, ਕੋ੍ਰਧ ਤੇ ਅਹੰਕਾਰ (ਇਹ, ਮਾਨੋ) ਭੂਤ ਹਨ
Emotional attachment to Maya, sexual desire, anger and egotism are demons.
ਏਹ ਜਮ ਕੀ ਸਿਰਕਾਰ ਹੈ ਏਨ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥
ਇਹ ਸਾਰੇ ਜਮਰਾਜ ਦੀ ਰਈਅਤ ਹਨ, ਇਹਨਾਂ ਉੱਤੇ ਜਮਰਾਜ ਦਾ ਜ਼ੋਰ ਚੱਲਦਾ ਹੈ ।
Because of them, mortals are subject to death; above their heads hangs the heavy club of the Messenger of Death.
ਮਨਮੁਖ ਜਮ ਮਗਿ ਪਾਈਅਨ੍ਹਿ ਜਿਨ੍ਹ ਦੂਜਾ ਭਾਉ ਪਿਆਰਾ ॥
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜਿਨ੍ਹਾਂ ਨੂੰ ਮਾਇਆ ਦਾ ਪਿਆਰ ਮਿੱਠਾ ਲੱਗਦਾ ਹੈ ਜਮਰਾਜ ਦੇ ਰਾਹ ਤੇ ਪਾਏ ਜਾਂਦੇ ਹਨ (ਭਾਵ, ਉਹ ਜਮ ਦੀ ਰਈਅਤ ਕਾਮਾਦਿਕਾਂ ਦੇ ਵੱਸ ਪੈ ਜਾਂਦੇ ਹਨ)
The self-willed manmukhs, in love with duality, are led onto the path of Death.
ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥
ਉਹ ਮਨਮੁਖ ਜਮ-ਪੁਰੀ ਵਿਚ ਬੱਝੇ ਹੋਏ (ਭਾਵ, ਜਮ ਦੀ ਰਈਅਤ ਕਾਮਾਦਿਕਾਂ ਦੇ ਵੱਸ ਵਿਚ ਪਏ ਹੋਏ) ਮਾਰੀਦੇ ਹਨ (ਦੁਖੀ ਹੁੰਦੇ ਹਨ), ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਭਾਵ, ਇਹਨਾਂ ਕਾਮਾਦਿਕਾਂ ਦੇ ਪੰਜੇ ਤੋਂ ਕੋਈ ਉਹਨਾਂ ਨੂੰ ਛੁਡਾ ਨਹੀਂ ਸਕਦਾ) ।
In the City of Death, they are tied up and beaten, and no one hears their cries.
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥
ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ, ਗੁਰੂ ਦੀ ਰਾਹੀਂ (ਇਹਨਾਂ ਭੂਤਾਂ ਤੋਂ) ਛੁਟਕਾਰਾ ਹੁੰਦਾ ਹੈ ।੧੨।
One who is blessed by the Lord's Grace meets the Guru; as Gurmukh, he is emancipated. ||12||