ਸਲੋਕੁ ਮਃ ੩ ॥
Shalok, Third Mehl:
ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥
ਇਸ ਝੰਬੇਲਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਖ਼ਜ਼ਾਨਾ ਹੈ, ਜਿਸ ਨੇ ਬੰਦਗੀ ਕਰ ਕੇ (ਇਹ ਖ਼ਜ਼ਾਨਾ) ਖੱਟ ਲਿਆ ਹੈ ਉਸ ਨੇ ਪ੍ਰਭੂ (ਦਾ ਮੇਲ-ਰੂਪ) ਉੱਚਾ ਦਰਜਾ ਪਾ ਲਿਆ ਹੈ
In the Dark Age of Kali Yuga, the devotees earn the treasure of the Naam, the Name of the Lord; they obtain the supreme status of the Lord.
ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥
ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਨੇ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਇਆ ਹੈ ਤੇ ਹਰ ਵੇਲੇ ਨਾਮ ਸਿਮਰਿਆ ਹੈ
Serving the True Guru, they enshrine the Lord's Name in their minds, and they meditate on the Naam, night and day.
ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥
ਸਤਿਗੁਰੂ ਦੇ ਬਚਨ ਵਿਚ (ਤੁਰ ਕੇ) ਉਹ ਗ੍ਰਿਹਸਤ ਵਿਚ ਹੀ ਉਦਾਸੀ ਹੈ (ਕਿਉਂਕਿ) ਉਸ ਨੇ ਹਉਮੈ ਤੇ ਮੋਹ ਸਾੜ ਦਿੱਤਾ ਹੈ
Within the home of their own selves, they remain unattached, through the Guru's Teachings; they burn away egotism and emotional attachment.
ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥
ਉਹ (ਇਸ ਝੰਬੇਲਿਆਂ-ਭਰੇ ਸੰਸਾਰ-ਸਮੰੁਦਰ ਤੋਂ) ਆਪ ਲੰਘ ਗਿਆ ਹੈ, ਸਾਰੇ ਜਗਤ ਨੂੰ ਭੀ ਲੰਘਾਂਦਾ ਹੈ, ਧੰਨ ਹੈ ਉਸ ਦੀ ਜੰਮਣ ਵਾਲੀ ਮਾਂ!
They save themselves, and they save the whole world. Blessed are the mothers who gave birth to them.
ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥
ਇਹੋ ਜਿਹਾ ਗੁਰੂ (ਜਿਸ ਨੂੰ ਮਿਲ ਕੇ ਮਨੁੱਖ ‘ਆਪਿ ਤਰਿਆ ਕੁਲ ਜਗਤੁ ਤਰਾਇਆ’) ਉਸੇ ਬੰਦੇ ਨੂੰ ਮਿਲਦਾ ਹੈ ਜਿਸ ਦੇ ਮੱਥੇ ਤੇ ਧੁਰੋਂ ਕਰਤਾਰ ਨੇ (ਬੰਦਗੀ ਕਰਨ ਦਾ ਲੇਖ) ਲਿਖ ਕੇ ਰੱਖ ਦਿੱਤਾ ਹੈ ।
He alone finds such a True Guru, upon whose forehead the Lord inscribed such pre-ordained destiny.
ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥
ਹੇ ਦਾਸ ਨਾਨਕ! (ਆਖ—) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਭੁਲੇਖੇ ਵਿਚ ਭੁੱਲੇ ਨੂੰ ਰਾਹੇ ਪਾਇਆ ਹੈ ।੧।
Servant Nanak is a sacrifice to his Guru; when he was wandering in doubt, He placed him on the Path. ||1||