ਮਃ ੩ ॥
Third Mehl:
ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਜਿਨ੍ਹਾਂ ਦਾ ਗੁਰ-ਸ਼ਬਦ ਵਿਚ ਪਿਆਰ ਨਹੀਂ ਬਣਿਆ
Those who do not serve the True Guru do not embrace love for the Word of the Shabad.
ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥
ਜਿਨ੍ਹਾਂ ਸ਼ਾਂਤ-ਚਿੱਤ ਹੋ ਕੇ ਨਾਮ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਆਏ?
They do not meditate on the Celestial Naam, the Name of the Lord - why did they even bother to come into the world?
ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥
ਅਜੇਹਾ ਬੰਦਾ ਮੁੜ ਮੁੜ ਜੂਨ ਵਿਚ ਪੈਂਦਾ ਹੈ, ਉਹ ਮਾਨੋ, ਮੈਲੇ ਵਿਚ ਪੈ ਕੇ ਦੁਖੀ ਹੋ ਰਿਹਾ ਹੈ ।
Time and time again, they are reincarnated, and they rot away forever in manure.
ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥
(ਗੁਰੂ ਤੇ ਪਰਮਾਤਮਾ ਨੂੰ ਵਿਸਾਰ ਕੇ) ਝੂਠੇ-ਲਾਲਚ ਵਿਚ ਫਸਿਆਂ (ਫਸੇ ਹੀ ਰਹੀਦਾ ਹੈ, ਕਿਉਂਕਿ ਇਸ ਲਾਲਚ ਦਾ) ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਰਲਾ ਬੰਨਾ ।
They are attached to false greed; they are not on this shore, nor on the one beyond.
ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥
ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੂੰ ਕਰਤਾਰ ਨੇ ਆਪ (ਆਪਣੇ ਨਾਲ) ਜੋੜਿਆ ਹੈ ਉਹੀ ਇਸ (ਲਾਲਚ-ਰੂਪ ਸਮੁੰਦਰ) ਵਿਚੋਂ ਬਚ ਕੇ ਨਿਕਲਦੇ ਹਨ ।੨।
O Nanak, the Gurmukhs are saved; the Creator Lord unites them with Himself. ||2||