ਗੂਜਰੀ ਮਹਲਾ ੫ ਘਰੁ ੪ ਦੁਪਦੇ
Goojaree, Fifth Mehl, Fourth House, Du-Padas:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਆਰਾਧਿ ਸ੍ਰੀਧਰ ਸਫਲ ਮੂਰਤਿ ਕਰਣ ਕਾਰਣ ਜੋਗੁ ॥
ਹੇ ਮਨ! ਉਸ ਲੱਛਮੀ-ਪਤੀ ਪ੍ਰਭੂ ਦੀ ਆਰਾਧਨਾ ਕਰਿਆ ਕਰ, ਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, ਤੇ, ਜੋ ਜਗਤ ਦਾ ਸਮਰੱਥ ਮੂਲ ਹੈ ।
Worship and adore the Lord of wealth, the fulfilling vision, the Almighty Cause of causes.
ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰਿ ਨ ਹੋਤ ਬਿਓਗੁ ॥੧॥
ਉਸ ਬੇਅੰਤ ਪਰਮਾਤਮਾ ਦੀ ਵਡਿਆਈ ਤੇ ਗੁਣ ਗਾਵਿਆਂ ਤੇ ਸੁਣਿਆਂ ਮੁੜ ਕਦੇ ਉਸ ਦੇ ਚਰਨਾਂ ਨਾਲੋਂ ਵਿਛੋੜਾ ਨਹੀਂ ਹੰੁਦਾ ।੧।
Uttering His Praises, and hearing of His infinite glory, you shall never suffer separation from Him again. ||1||
ਮਨ ਚਰਣਾਰਬਿੰਦ ਉਪਾਸ ॥
ਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਉਪਾਸਨਾ ਕਰਦਾ ਰਿਹਾ ਕਰ ।
O my mind, worship the Lord's Lotus Feet.
ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ ॥੧॥ ਰਹਾਉ ॥
(ਹਰਿ-ਨਾਮ-) ਸਿਮਰਨ ਦੀ ਬਰਕਤਿ ਨਾਲ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ (ਸਿਮਰਨ ਨਾਲ) ਤੂੰ ਜਮਦੂਤਾਂ ਦੀਆਂ ਮੋਹ ਦੀਆਂ ਉਹ ਫਾਹੀਆਂ ਕੱਟ ਲੈ (ਜੋ ਆਤਮਕ ਮੌਤ ਲਿਆਉਂਦੀਆਂ ਹਨ) ।੧।ਰਹਾਉ।
Meditating in remembrance, strife and sorrow are ended, and the noose of the Messenger of Death is snapped. ||1||Pause||
ਸਤ੍ਰੁ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ ॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰਨਾ ਹੀ ਕਾਮਾਦਿਕ ਵੈਰੀਆਂ ਨੂੰ ਸਾੜਨ ਲਈ ਵਸੀਲਾ ਹੈ, (ਇਸ ਤੋਂ ਬਿਨਾ ਇਹਨਾਂ ਤੋਂ ਬਚਣ ਲਈ) ਹੋਰ ਕੋਈ ਤਰੀਕਾ ਨਹੀਂ ਹੈ ।
Chant the Name of the Lord, and your enemies shall be consumed; there is no other way.
ਕਰਿ ਅਨੁਗ੍ਰਹੁ ਪ੍ਰਭੂ ਮੇਰੇ ਨਾਨਕ ਨਾਮ ਸੁਆਉ ॥੨॥੧॥੩੧॥
ਹੇ ਨਾਨਕ! (ਆਖ—) ਹੇ ਮੇਰੇ ਪ੍ਰਭੂ! ਮੇਹਰ ਕਰ, ਤੇਰਾ ਨਾਮ ਸਿਮਰਨਾ ਹੀ ਮੇਰੇ ਜੀਵਨ ਦਾ ਮਨੋਰਥ ਬਣਿਆ ਰਹੇ ।੨।੩੧।
Show Mercy, O my God, and bestow upon Nanak the taste of the Naam, the Name of the Lord. ||2||1||31||