ਗੂਜਰੀ ਮਹਲਾ ੫ ॥
Goojaree, Fifth Mehl:
ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥
ਹੇ ਭਾਈ! ਉਸ ਪਿਆਰੇ ਹਰੀ ਨੂੰ ਦਿਨ ਰਾਤ ਹਰ ਵੇਲੇ ਸਿਮਰਦੇ ਰਿਹਾ ਕਰੋ, ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ (ਇਸ ਕੰਮ ਤੋਂ) ਢਿੱਲ ਨਹੀਂ ਕਰਨੀ ਚਾਹੀਦੀ ।
Worship the Lord in adoration, day and night, O my dear - do not delay for a moment.
ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥
(ਹੇ ਭਾਈ! ਆਪਣੇ ਮਨ ਵਿਚੋਂ) ਅਹੰਕਾਰ ਤੇ ਹਠ ਤਿਆਗ ਕੇ, ਗੁਰੂ ਦੀ ਦੱਸੀ ਸੇਵਾ ਕਰ ਕੇ, (ਪਰਮਾਤਮਾ ਦੇ ਚਰਨਾਂ ਵਿਚ) ਸਰਧਾ ਬਣਾਣੀ ਚਾਹੀਦੀ ਹੈ ।੧।
Serve the Saints with loving faith, and set aside your pride and stubbornness. ||1||
ਮੋਹਨੁ ਪ੍ਰਾਨ ਮਾਨ ਰਾਗੀਲਾ ॥
ਹੇ ਭਾਈ! ਸੁੰਦਰ ਹਰੀ ਸਦਾ ਖਿੜੇ ਸੁਭਾਵ ਵਾਲਾ ਹੈ, ਮੇਰੀ ਜਿੰਦ ਦਾ ਮਾਣ ਹੈ ।
The fascinating, playful Lord is my very breath of life and honor.
ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥
ਉਹ ਸੁੰਦਰ ਹਰੀ (ਸਦਾ) ਮੇਰੇ ਹਿਰਦੇ ਨਾਲ ਵੱਸ ਰਿਹਾ ਹੈ, ਮੇਰਾ ਮਨ ਉਸ ਦੇ ਕੌਤਕ ਵੇਖ ਵੇਖ ਕੇ ਮਸਤ ਹੋ ਰਿਹਾ ਹੈ ।੧।ਰਹਾਉ।
He abides in my heart; beholding His playful games, my mind is fascinated. ||1||Pause||
ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥
ਹੇ ਨਾਨਕ! (ਆਖ—ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਮਨ ਵਿਚ ਆਨੰਦ ਪੈਦਾ ਹੰੁਦਾ ਹੈ, ਤੇ ਮਨ ਵਿਚੋਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ,
Remembering Him, my mind is in bliss, and the rust of my mind is removed.
ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥
ਉਸ ਦੇ ਚਰਨਾਂ ਵਿਚ ਜੁੜਨ ਦੀ ਵਡਿਆਈ ਮੈਂ ਬਿਆਨ ਨਹੀਂ ਕਰ ਸਕਦਾ, ਵਡਿਆਈ ਪਰੇ ਤੋਂ ਪਰੇ ਹੈ (ਪਾਰਲਾ ਬੰਨਾ ਨਹੀਂ ਲੱਭ ਸਕਦਾ) ।੨।੪।੧੩।
The great honor of meeting the Lord cannot be described; O Nanak, it is infinite, beyond measure. ||2||4||13||