ਗੂਜਰੀ ਮਹਲਾ ੫ ॥
Goojaree, Fifth Mehl:
ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥
ਹੇ ਭਾਈ! ਕੋਈ ਭੀ ਐਸਾ ਮਨੁੱਖ ਨਹੀਂ ਹੈ ਜੇਹੜਾ ਪਰਮਾਤਮਾ ਦੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਹੋਵੇ । ਕੌਣ ਜਾਣ ਸਕਦਾ ਹੈ ਕਿ ਉਹ ਕਿਹੋ ਜਿਹਾ ਹੈ?
No one understands the Lord; who can understand His plans?
ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥
ਸ਼ਿਵ, ਬ੍ਰਹਮਾ ਅਤੇ ਹੋਰ ਸਾਰੇ ਰਿਸ਼ੀ ਮੁਨੀ ਭੀ ਉਸ ਪਰਮਾਤਮਾ ਦੇ ਸਰੂਪ ਨੂੰ ਸਮਝ ਨਹੀਂ ਸਕਦੇ ।੧।
Shiva, Brahma and all the silent sages cannot understand the state of the Lord. ||1||
ਪ੍ਰਭ ਕੀ ਅਗਮ ਅਗਾਧਿ ਕਥਾ ॥
ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ—ਇਸ ਗੱਲ ਦੀ ਸਮਝ ਮਨੁੱਖ ਦੀ ਪਹੁੰਚ ਤੋਂ ਪਰੇ ਹੈ (ਮਨੁੱਖੀ ਸਮਝ ਵਾਸਤੇ) ਬਹੁਤ ਹੀ ਡੂੰਘੀ ਹੈ ।
God's sermon is profound and unfathomable.
ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥
(ਉਸ ਦੇ ਸਰੂਪ ਬਾਰੇ ਲੋਕਾਂ ਪਾਸੋਂ) ਸੁਣੀਦਾ ਕੁਝ ਹੋਰ ਹੈ, ਤੇ ਸਮਝੀਦਾ ਕਿਸੇ ਹੋਰ ਤਰ੍ਹਾਂ ਹੈ, ਕਿਉਂਕਿ (ਉਸ ਦਾ ਸਰੂਪ) ਦੱਸਣ ਤੋਂ ਬਿਆਨ ਕਰਨ ਤੋਂ ਬਾਹਰ ਹੈ ।੧।
He is heard to be one thing, but He is understood to be something else again; He is beyond description and explanation. ||1||Pause||
ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥
ਹੇ ਭਾਈ! ਪਰਮਾਤਮਾ ਆਪ ਹੀ (ਆਪਣਾ) ਭਗਤ ਹੈ, ਆਪ ਹੀ ਮਾਲਕ ਹੈ, ਆਪ ਹੀ ਆਪਣੇ ਨਾਲ ਮਸਤ ਹੈ
He Himself is the devotee, and He Himself is the Lord and Master; He is imbued with Himself.
ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥
(ਕਿਉਂਕਿ, ਹੇ ਭਾਈ!) ਨਾਨਕ ਦਾ ਪਰਮਾਤਮਾ ਸਾਰੇ ਹੀ ਸੰਸਾਰ ਵਿਚ ਵਿਆਪਕ ਹੈ, (ਨਾਨਕ ਨੇ) ਉਸ ਨੂੰ ਹਰ ਥਾਂ ਵੱਸਦਾ ਵੇਖਿਆ ਹੈ ।੨।੨।੧੧।
Nanak's God is pervading and permeating everywhere; wherever he looks, He is there. ||2||2||11||