ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥
ਹੇ (ਮੇਰੇ) ਮਨ! ਦਇਆ ਦੇ ਘਰ ਪਰਮਾਤਮਾ ਨੂੰ ਤੂੰ ਕਿਉਂ ਨਹੀਂ ਸਿਮਰਦਾ? (ਵੇਖੀਂ) ਤੂੰ ਕਿਸੇ ਹੋਰ ਤੇ ਆਸ ਨਾਹ ਲਾਈ ਰੱਖੀਂ ।
O my consciousness, why don't you remain conscious of the Merciful Lord? How can you recognize any other?
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥
ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸਾਂ ਪਰਦੇਸਾਂ ਵਿਚ ਭੀ ਭਟਕਦਾ ਫਿਰੇਂਗਾ, ਤਾਂ ਭੀ ਉਹੀ ਕੁਝ ਹੋਵੇਗਾ ਜੋ ਕਰਤਾਰ ਕਰੇਗਾ ।੧।ਰਹਾਉ।
You may run around the whole universe, but that alone happens which the Creator Lord does. ||1||Pause||
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
ਮਾਂ ਦੇ ਪੇਟ ਦੇ ਜਲ ਵਿਚ ਉਸ ਪ੍ਰਭੂ ਨੇ ਸਾਡਾ ਦਸ ਸੋਤਾਂ ਵਾਲਾ ਸਰੀਰ ਬਣਾ ਦਿੱਤਾ;
In the water of the mother's womb, He fashioned the body with ten gates.
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
ਖ਼ੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿਚ ਉਹ ਸਾਡੀ ਰੱਖਿਆ ਕਰਦਾ ਹੈ (ਵੇਖ, ਹੇ ਮਨ!) ਉਹ ਸਾਡਾ ਮਾਲਕ ਇਹੋ ਜਿਹਾ (ਦਿਆਲ) ਹੈ ।੧।
He gives it sustenance, and preserves it in fire - such is my Lord and Master. ||1||
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
ਕਛੂ-ਕੰੁਮੀ ਪਾਣੀ ਵਿਚ (ਰਹਿੰਦੀ ਹੈ), ਉਸ ਦੇ ਬੱਚੇ ਬਾਹਰ (ਰੇਤੇ ਉਤੇ ਰਹਿੰਦੇ ਹਨ), ਨਾਹ (ਬੱਚਿਆਂ ਨੂੰ) ਖੰਭ ਹਨ (ਕਿ ਉੱਡ ਕੇ ਕੁਝ ਖਾ ਲੈਣ), ਨਾਹ (ਕਛੂ-ਕੰੁਮੀ ਨੂੰ) ਥਣ (ਹਨ ਕਿ ਬੱਚਿਆਂ ਨੂੰ ਦੁੱਧ ਪਿਆਵੇ);
The mother turtle is in the water, and her babies are out of the water. She has no wings to protect them, and no milk to feed them.
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
(ਪਰ ਹੇ ਜਿੰਦੇ!) ਮਨ ਵਿਚ ਵਿਚਾਰ ਕੇ ਵੇਖ, ਉਹ ਸੁੰਦਰ ਪਰਮਾਨੰਦ ਪੂਰਨ ਪ੍ਰਭੂ (ਉਹਨਾਂ ਦੀ ਪਾਲਣਾ ਕਰਦਾ ਹੈ) ।
The Perfect Lord, the embodiment of supreme bliss, the Fascinating Lord takes care of them. See this, and understand it in your mind||2||
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥
ਪੱਥਰ ਵਿਚ ਕੀੜਾ ਲੁਕਿਆ ਹੋਇਆ ਰਹਿੰਦਾ ਹੈ (ਪੱਥਰ ਵਿਚੋਂ ਬਾਹਰ ਜਾਣ ਲਈ) ਉਸ ਦਾ ਕੋਈ ਰਾਹ ਨਹੀਂ;
The worm lies hidden under the stone - there is no way for him to escape.
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥
ਪਰ ਉਸ ਦਾ (ਪਾਲਣ ਵਾਲਾ) ਭੀ ਪੂਰਨ ਪਰਮਾਤਮਾ ਹੈ; ਧੰਨਾ ਆਖਦੇ ਹਨ—ਹੇ ਜਿੰਦੇ! ਤੂੰ ਭੀ ਨਾਹ ਡਰ ।੩।੩।
Says Dhanna, the Perfect Lord takes care of him. Fear not, O my soul. ||3||3||