ਆਸਾ ਮਹਲਾ ੫ ਅਸਟਪਦੀਆ ਘਰੁ ੨
Aasaa, Fifth Mehl, Ashtapadees, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਪੰਚ ਮਨਾਏ ਪੰਚ ਰੁਸਾਏ ॥ ਪੰਚ ਵਸਾਏ ਪੰਚ ਗਵਾਏ ॥੧॥
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦੀ ਦਾਤਿ ਦਿੱਤੀ ਉਸ ਮਨੁੱਖ ਨੇ ਆਪਣੇ ਸਰੀਰ-ਨਗਰ ਵਿਚ ਸਤ ਸੰਤੋਖ ਦਇਆ ਧਰਮ ਧੀਰਜ—ਇਹ) ਪੰਜੇ ਪ੍ਰਫੁਲਤ ਕਰ ਲਏ, ਤੇ, ਕਾਮਾਦਿਕ ਪੰਜੇ ਨਾਰਾਜ਼ ਕਰ ਲਏ, (ਸਤ ਸੰਤੋਖ ਆਦਿਕ) ਪੰਜ (ਆਪਣੇ ਸਰੀਰ ਨਗਰ ਵਿਚ) ਵਸਾ ਲਏ, ਤੇ, ਕਾਮਾਦਿਕ ਪੰਜੇ (ਨਗਰ ਵਿਚੋਂ) ਕੱਢ ਦਿੱਤੇ ।੧।
When the five virtues were reconciled, and the five passions were estranged, I enshrined the five within myself, and cast out the other five. ||1||
ਇਨ੍ਹ ਬਿਧਿ ਨਗਰੁ ਵੁਠਾ ਮੇਰੇ ਭਾਈ ॥
ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੀ ਸੂਝ ਪੱਕੀ ਤਰ੍ਹਾਂ ਦੇ ਦਿੱਤੀ (ਉਸ ਦੇ ਅੰਦਰੋਂ) ਵਿਕਾਰ-ਪਾਪ ਦੂਰ ਹੋ ਗਿਆ, ਤੇ, ਹੇ ਮੇਰੇ ਵੀਰ!
In this way, the village of my body became inhabited, O my Siblings of Destiny.
ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥
ਇਸ ਤਰੀਕੇ ਨਾਲ ਉਸ ਮਨੁੱਖ ਦਾ ਸਰੀਰ-ਨਗਰ ਵੱਸ ਪਿਆ ।੧।ਰਹਾਉ।
Vice departed, and the Guru's spiritual wisdom was implanted within me. ||1||Pause||
ਸਾਚ ਧਰਮ ਕੀ ਕਰਿ ਦੀਨੀ ਵਾਰਿ ॥
(ਹੇ ਭਾਈ! ਜਿਸ ਗੁਰੂ ਨੇ ਗਿਆਨ ਬਖ਼ਸ਼ਿਆ, ਉਸ ਨੇ ਆਪਣੇ ਸਰੀਰ-ਨਗਰ ਦੀ ਰਾਖੀ ਵਾਸਤੇ) ਸਦਾ-ਥਿਰ ਪ੍ਰਭੂ ਦੇ ਨਿੱਤ ਦੇ ਸਿਮਰਨ ਦੀ ਵਾੜ ਦੇ ਲਈ
The fence of true Dharmic religion has been built around it.
ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥
ਗੁਰੂ ਦੇ ਦਿੱਤੇ ਗਿਆਨ ਨੂੰ ਸੋਚ-ਮੰਡਲ ਵਿਚ ਟਿਕਾ ਕੇ ਉਸ ਨੇ ਆਪਣੇ ਖਿੜਕ (ਗਿਆਨ-ਇੰਦ੍ਰੇ) ਪੱਕੇ ਕਰ ਲਏ ।੨।
The spiritual wisdom and reflective meditation of the Guru has become its strong gate. ||2||
ਨਾਮੁ ਖੇਤੀ ਬੀਜਹੁ ਭਾਈ ਮੀਤ ॥
ਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਤੁਸੀ ਵੀ ਸਦਾ ਗੁਰੂ ਦੀ ਸਰਨ ਲਵੋ, ਸਰੀਰ-ਪੈਲੀ ਵਿਚ ਪਰਮਾਤਮਾ ਦਾ ਨਾਮ ਬੀਜਿਆ ਕਰੋ
So plant the seed of the Naam, the Name of the Lord, O friends, O Siblings of Destiny.
ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥
ਸਰੀਰ-ਨਗਰ ਵਿਚ ਨਾਮ ਸਿਮਰਨ ਦਾ ਸੌਦਾ ਕਰਦੇ ਰਹੋ ।੩।
Deal only in the constant service of the Guru. ||3||
ਸਾਂਤਿ ਸਹਜ ਸੁਖ ਕੇ ਸਭਿ ਹਾਟ ॥
ਹੇ ਭਾਈ! ਜੇਹੜੇ (ਸਿੱਖ-) ਵਣਜਾਰੇ (ਗੁਰੂ-) ਸ਼ਾਹ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ ਉਹਨਾਂ ਦੇ ਸਾਰੇ ਹੱਟ (ਸਾਰੇ ਗਿਆਨ-ਇੰਦ੍ਰੇ) ਸ਼ਾਂਤੀ
With intuitive peace and happiness, all the shops are filled.
ਸਾਹ ਵਾਪਾਰੀ ਏਕੈ ਥਾਟ ॥੪॥
ਆਤਮਕ ਅਡੋਲਤਾ, ਤੇ ਆਤਮਕ ਆਨੰਦ ਦੇ ਹੱਟ ਬਣ ਜਾਂਦੇ ਹਨ ।੪।
The Banker and the dealers dwell in the same place. ||4||
ਜੇਜੀਆ ਡੰਨੁ ਕੋ ਲਏ ਨ ਜਗਾਤਿ ॥
(ਹੇ ਭਾਈ! ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੀ ਦਾਤਿ ਦਿੱਤੀ ਉਹਨਾਂ ਦੇ ਸਰੀਰ-ਨਗਰ ਵਾਸਤੇ) ਗੁਰੂ ਨੇ ਪ੍ਰਭੂ-ਦਰ ਤੋਂ ਪਰਵਾਨ ਹੋਈ ਹੋਈ ਮਾਫ਼ੀ ਦੀ ਮੋਹਰ ਬਖ਼ਸ਼ ਦਿੱਤੀ
There is no tax on non-believers, nor any fines or taxes at death.
ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥
ਕੋਈ (ਪਾਪ ਵਿਕਾਰ ਉਹਨਾਂ ਦੇ ਹਰਿ-ਨਾਮ ਸੌਦੇ ਉਤੇ) ਜਜ਼ੀਆ ਡੰਨ ਮਸੂਲ ਨਹੀਂ ਲਾ ਸਕਦਾ (ਕੋਈ ਵਿਕਾਰ ਉਹਨਾਂ ਦੇ ਆਤਮਕ ਜੀਵਨ ਵਿਚ ਕੋਈ ਖ਼ਰਾਬੀ ਪੈਦਾ ਨਹੀਂ ਕਰ ਸਕਦਾ) ।੫।
The True Guru has set the Seal of the Primal Lord upon these goods. ||5||
ਵਖਰੁ ਨਾਮੁ ਲਦਿ ਖੇਪ ਚਲਾਵਹੁ ॥
ਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਗੁਰੂ ਦੀ ਸਰਨ ਪੈ ਕੇ ਤੁਸੀ ਭੀ ਹਰਿ-ਨਾਮ ਸਿਮਰਨ ਦਾ ਸੌਦਾ ਲੱਦ ਕੇ (ਆਤਮਕ ਜੀਵਨ ਦਾ) ਵਪਾਰ ਕਰੋ
So load the merchandise of the Naam, and set sail with your cargo.
ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥
(ਉੱਚੇ ਆਤਮਕ ਜੀਵਨ ਦਾ) ਲਾਭ ਖੱਟੋ ਤੇ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰੋ ।੬।
Earn your profit, as Gurmukh, and you shall return to your own home. ||6||
ਸਤਿਗੁਰੁ ਸਾਹੁ ਸਿਖ ਵਣਜਾਰੇ ॥
(ਹੇ ਭਾਈ! ਨਾਮ ਦਾ ਸਰਮਾਇਆ ਗੁਰੂ ਦੇ ਪਾਸ ਹੈ) ਗੁਰੂ (ਹੀ ਇਸ ਸਰਮਾਏ ਦਾ) ਸਾਹੂਕਾਰ ਹੈ (ਜਿਸ ਪਾਸੋਂ ਆਤਮਕ ਜੀਵਨ ਦਾ) ਵਣਜ ਕਰਨ ਵਾਲੇ ਸਿੱਖ ਹਰਿ-ਨਾਮ ਦਾ ਸਰਮਾਇਆ ਹਾਸਲ ਕਰਦੇ ਹਨ
The True Guru is the Banker, and His Sikhs are the traders.
ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥
(ਜਿਸ ਸਿੱਖ ਨੂੰ ਗੁਰੂ ਨੇ ਗਿਆਨ ਦੀ ਦਾਤਿ ਦੇ ਦਿੱਤੀ ਹੈ ਉਹ) ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ (ਇਹੀ ਹੈ) ਲੇਖਾ-ਹਿਸਾਬ (ਜੋ ਉਹ ਨਾਮ-ਵਣਜ ਵਿਚ ਕਰਦਾ ਰਹਿੰਦਾ ਹੈ) ।੭।
Their merchandise is the Naam, and meditation on the True Lord is their account. ||7||
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥
ਉਹ ਇਸ (ਐਸੇ ਹਿਰਦੇ-) ਘਰ ਵਿਚ ਵੱਸਦਾ ਰਹਿੰਦਾ ਹੈ ਜੋ ਪਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾਹ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ
One who serves the True Guru dwells in this house.
ਅਬਿਚਲ ਨਗਰੀ ਨਾਨਕ ਦੇਵ ॥੮॥੧॥
ਹੇ ਨਾਨਕ! (ਆਖ—ਹੇ ਭਾਈ!) ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ਦਾ ਹੈ
O Nanak, the Divine City is eternal. ||8||1||