ਆਸਾਵਰੀ ਮਹਲਾ ੫ ਇਕਤੁਕਾ ॥
Aasaavaree, Fifth Mehl, Ik-Tukas:
ਓਇ ਪਰਦੇਸੀਆ ਹਾਂ ॥
ਜਗਤ ਵਿਚ ਚਾਰ ਦਿਨਾਂ ਲਈ ਆਏ ਹੇ ਜੀਵ
O my stranger soul,
ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥
ਇਹ ਸੁਨੇਹਾ ਧਿਆਨ ਨਾਲ ਸੁਣ ।੧।ਰਹਾਉ।
listen to the call. ||1||Pause||
ਜਾ ਸਿਉ ਰਚਿ ਰਹੇ ਹਾਂ ॥
ਹੇ ਭਾਈ! ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ
Whatever you are attached to,
ਸਭ ਕਉ ਤਜਿ ਗਏ ਹਾਂ ॥
ਆਖ਼ਰ ਉਸ ਸਾਰੀ ਨੂੰ ਛੱਡ ਕੇ ਇਥੋਂ ਚਲੇ ਗਏ
you shall have to leave it all behind.
ਸੁਪਨਾ ਜਿਉ ਭਏ ਹਾਂ ॥
(ਹੁਣ ਉਹ) ਸੁਪਨੇ ਵਾਂਗ ਹੋ ਗਏ ਹਨ (ਕੋਈ ਉਹਨਾਂ ਨੂੰ ਚੇਤੇ ਭੀ ਨਹੀਂ ਕਰਦਾ) ।
These things seem like only a dream,
ਹਰਿ ਨਾਮੁ ਜਿਨ੍ਹਿ ਲਏ ॥੧॥
(ਫਿਰ) ਤੂੰ ਕਿਉਂ (ਮਾਇਆ ਦਾ ਮੋਹ ਛੱਡ ਕੇ) ਪਰਮਾਤਮਾ ਦਾ ਨਾਮ ਨਹੀਂ ਯਾਦ ਕਰਦਾ? ।੧।
to one who takes the Lord's Name. ||1||
ਹਰਿ ਤਜਿ ਅਨ ਲਗੇ ਹਾਂ ॥
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਫਸੇ ਰਹਿੰਦੇ ਹਨ
Forsaking the Lord, and clinging to another,
ਜਨਮਹਿ ਮਰਿ ਭਗੇ ਹਾਂ ॥
ਉਹ ਜਨਮ ਮਰਨ ਦੇ ਗੇੜ ਵਿਚ ਭਟਕਦੇ ਫਿਰਦੇ ਹਨ
they run toward death and reincarnation.
ਹਰਿ ਹਰਿ ਜਨਿ ਲਹੇ ਹਾਂ ॥
ਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਲੱਭ ਲਿਆ
But those humble beings, who attach themselves to the Lord, Har, Har,
ਜੀਵਤ ਸੇ ਰਹੇ ਹਾਂ ॥
ਉਹ ਆਤਮਕ ਜੀਵਨ ਦੇ ਮਾਲਕ ਬਣ ਗਏ
continue to live.
ਜਿਸਹਿ ਕ੍ਰਿਪਾਲੁ ਹੋਇ ਹਾਂ ॥
(ਪਰ,) ਹੇ ਨਾਨਕ! (ਜੀਵ ਦੇ ਇਹ ਆਪਣੇ ਵੱਸ ਦੀ ਗੱਲ ਨਹੀਂ)
One who is blessed with the Lord's Mercy,
ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥
ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੰੁਦਾ ਹੈ ਉਹ ਉਸ ਦਾ ਭਗਤ ਬਣਦਾ ਹੈ ।੨।੭।੧੬੩।੨੩੨।
O Nanak, becomes His devotee. ||2||7||163||232||