ਆਸਾ ਮਹਲਾ ੫ ਤਿਪਦੇ ॥
Aasaa, Fifth Mehl, Tipadas:
ਓਹਾ ਪ੍ਰੇਮ ਪਿਰੀ ॥੧॥ ਰਹਾਉ ॥
(ਹੇ ਭਾਈ! ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ (ਚਾਹੀਦਾ ਹੈ) ।੧।ਰਹਾਉ।
I seek the Love of my Beloved. ||1||Pause||
ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥
(ਹੇ ਭਾਈ! ਪ੍ਰਭੂ ਦੇ ਪਿਆਰ ਦੇ ਟਾਕਰੇ ਤੇ) ਸੋਨਾ, ਮੋਤੀ, ਵੱਡੇ ਵੱਡੇ ਮੋਤੀ, ਹੀਰੇ-ਲਾਲ—ਮੈਨੂੰ ਇਹਨਾਂ ਵਿਚੋਂ ਕੋਈ ਭੀ ਚੀਜ਼ ਨਹੀਂ ਚਾਹੀਦੀ, ਨਹੀਂ ਚਾਹੀਦੀ, ।੧।
Gold, jewels, giant pearls and rubies - I have no need for them. ||1||
ਰਾਜ ਨ ਭਾਗ ਨ ਹੁਕਮ ਨ ਸਾਦਨ ॥
(ਹੇ ਭਾਈ! ਪ੍ਰਭੂ-ਪਿਆਰ ਦੇ ਥਾਂ) ਨਾਹ ਰਾਜ, ਨਾਹ ਧਨ-ਪਦਾਰਥ, ਨਾਹ ਹੁਕੂਮਤ ਨਾਹ ਸੁਆਦਲੇ ਖਾਣੇ—
Imperial power, fortunes, royal command and mansions
ਕਿਛੁ ਕਿਛੁ ਨ ਚਾਹੀ ॥੨॥
ਮੈਨੂੰ ਕਿਸੇ ਚੀਜ਼ ਦੀ ਭੀ ਲੋੜ ਨਹੀਂ ।੨।
- I have no desire for these. ||2||
ਚਰਨਨ ਸਰਨਨ ਸੰਤਨ ਬੰਦਨ ॥
ਹੇ ਭਾਈ! ਸੰਤ ਜਨਾਂ ਦੇ ਚਰਨਾਂ ਦੀ ਸਰਨ, ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ—
The Sanctuary of the Lord's Feet, and dedication to the Saints
ਸੁਖੋ ਸੁਖੁ ਪਾਹੀ ॥
ਇਸ ਵਿਚ ਮੈਂ ਸੁਖ ਹੀ ਸੁਖ ਅਨੁਭਵ ਕਰਦਾ ਹਾਂ ।
- these bring me peace and pleasure.
ਨਾਨਕ ਤਪਤਿ ਹਰੀ ॥
ਹੇ ਨਾਨਕ! ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ
O Nanak, my burning fire has been put out,
ਮਿਲੇ ਪ੍ਰੇਮ ਪਿਰੀ ॥੩॥੩॥੧੪੩॥
ਤਾਂ ਉਹ ਮਨ ਵਿਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦੇਂਦਾ ਹੈ ।੩।੩।੧੪੩।
obtaining the Love of the Beloved. ||3||3||143||