ਆਸਾ ਮਹਲਾ ੫ ॥
Aasaa, Fifth Mehl:
ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ ॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਬੈਠਦਾ ਹੈ ਉਹ) ਕਾਮ, ਕ੍ਰੋਧ, ਮਾਇਆ ਦਾ ਮੋਹ, ਅਹੰਕਾਰ, ਈਰਖਾ—ਇਹਨਾਂ ਸਾਰੇ ਵਿਕਾਰਾਂ ਨੂੰ (ਮਾਨੋ) ਜੂਏ ਦੀ ਬਾਜ਼ੀ ਵਿਚ ਖੇਡ ਕੇ ਹਾਰ ਦੇਂਦਾ ਹੈ
Sexual desire, anger, intoxication with Maya and jealousy - I have lost all of these in the game of chance.
ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥੧॥
ਅਤੇ ਸਤ ਸੰਤੋਖ ਦਇਆ ਧਰਮ ਸੱਚ—ਇਹਨਾਂ ਗੁਣਾਂ ਨੂੰ ਆਪਣੇ ਹਿਰਦੇ-ਘਰ ਵਿਚ ਲੈ ਆਉਂਦਾ ਹੈ ।੧।
Purity, contentment, compassion, faith and truthfulness - I have ushered these into the home of my self. ||1||
ਜਨਮ ਮਰਨ ਚੂਕੇ ਸਭਿ ਭਾਰੇ ॥
ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਉਸ ਦੀਆਂ (ਆਪਣੇ ਆਪ ਆਪਣੇ ਸਿਰ ਉਤੇ ਲਈਆਂ) ਜ਼ਿੰਮੇਵਾਰੀਆਂ ਮੁੱਕ ਗਈਆਂ
All the loads of birth and death have been removed.
ਮਿਲਤ ਸੰਗਿ ਭਇਓ ਮਨੁ ਨਿਰਮਲੁ ਗੁਰਿ ਪੂਰੈ ਲੈ ਖਿਨ ਮਹਿ ਤਾਰੇ ॥੧॥ ਰਹਾਉ ॥
(ਹੇ ਭਾਈ!) ਸਾਧ ਸੰਗਤਿ ਵਿਚ ਮਿਲ ਬੈਠਿਆਂ ਮਨ ਪਵਿਤ੍ਰ ਹੋ ਜਾਂਦਾ ਹੈ, (ਸਾਧ ਸੰਗਤਿ ਵਿਚ ਬੈਠਣ ਵਾਲੇ ਨੂੰ) ਪੂਰੇ ਗੁਰੂ ਨੇ ਇਕ ਖਿਨ ਵਿਚ (ਵਿਕਾਰਾਂ ਦੇ ਸਮੰੁਦਰ ਤੋਂ) ਪਾਰ ਲੰਘਾ ਲਿਆ,
Joining the Saints' Society, my mind has become pure; the Perfect Guru has saved me in an instant. ||1||Pause||
ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ ॥
(ਹੇ ਭਾਈ! ਜੇਹੜਾ ਮਨੁੱਖ ਸੰਗਤਿ ਵਿਚ ਬੈਠਦਾ ਹੈ ਉਸ ਦਾ) ਮਨ ਸਭਨਾਂ ਦੀ ਚਰਨ-ਧੂੜ ਬਣ ਜਾਂਦਾ ਹੈ ਉਸ ਨੂੰ (ਸ੍ਰਿਸ਼ਟੀ ਦੇ) ਸਾਰੇ ਜੀਵ ਪਿਆਰੇ ਮਿੱਤਰ ਦਿੱਸਦੇ ਹਨ
My mind has become the dust of all, and everyone seems a sweet friend to me.
ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਹਾਰੇ ॥੨॥
(ਉਸ ਨੂੰ ਪ੍ਰਤੱਖ ਦਿੱਸਦਾ ਹੈ ਕਿ) ਪਿਆਰਾ ਪਾਲਣਹਾਰ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ ਤੇ ਸਭ ਜੀਵਾਂ ਨੂੰ ਦਾਤਾਂ ਦੇ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ ।੨।
My Lord and Master is contained in all. He gives His Gifts to all beings, and cherishes them. ||2||
ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ ॥
(ਉਹਨਾਂ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਸਾਰੇ ਸੰਸਾਰ ਵਿਚ) ਪਰਮਾਤਮਾ ਆਪ ਹੀ ਆਪ ਵੱਸ ਰਿਹਾ ਹੈ, ਇਹ ਸਾਰਾ ਜਗਤ ਉਸ ਇੱਕ ਪਰਮਾਤਮਾ ਦਾ ਹੀ ਖਿਲਾਰਾ ਹੈ
He Himself is the One and only; from the One, the One and only, came the expanse of the entire creation.
ਜਪਿ ਜਪਿ ਹੋਏ ਸਗਲ ਸਾਧ ਜਨ ਏਕੁ ਨਾਮੁ ਧਿਆਇ ਬਹੁਤੁ ਉਧਾਰੇ ॥੩॥
(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆਉਂਦੇ ਹਨ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਸਾਰੇ ਮਨੁੱਖ ਗੁਰਮੁਖਿ ਬਣ ਜਾਂਦੇ ਹਨ, ਇਕ ਪਰਮਾਤਮਾ ਦੇ ਨਾਮ ਦਾ ਧਿਆਨ ਧਰ ਕੇ ਉਹ ਹੋਰ ਅਨੇਕਾਂ ਨੂੰ ਵਿਕਾਰਾਂ ਤੋਂ ਬਚਾ ਲੈਂਦੇ ਹਨ।੩।
Chanting and meditating, all the humble beings have become Holy; meditating on the Naam, the Name of the Lord, so many have been saved. ||3||
ਗਹਿਰ ਗੰਭੀਰ ਬਿਅੰਤ ਗੁਸਾਈ ਅੰਤੁ ਨਹੀ ਕਿਛੁ ਪਾਰਾਵਾਰੇ ॥
ਹੇ ਨਾਨਕ! (ਆਖ—) ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਬੇਅੰਤ ਗੁਸਾਈਂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ,
The Lord of the Universe is deep, profound and infinite; He has no end or limitation.
ਤੁਮ੍ਹਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥੪॥੩੬॥
ਜੇਹੜਾ ਭੀ ਕੋਈ ਜੀਵ ਤੇਰੇ ਗੁਣ ਗਾਂਦਾ ਹੈ, ਜੇਹੜਾ ਭੀ ਕੋਈ ਤੇਰਾ ਨਾਮ ਸਿਮਰ ਸਿਮਰ ਕੇ ਤੇਰੇ ਅੱਗੇ ਸਿਰ ਨਿਵਾਂਦਾ ਹੈ ਉਹ ਇਹ ਸਭ ਕੁਝ ਤੇਰੀ ਮੇਹਰ ਨਾਲ ਹੀ ਕਰਦਾ ਹੈ ।੪।੩੬।
By Your Grace, Nanak sings Your Glorious Praises; meditating, meditating, he humbly bows to God. ||4||36||