ਸਿਰੀਰਾਗੁ ਮਹਲਾ ੫ ਘਰੁ ੨ ॥
Siree Raag, Fifth Mehl, Second House:
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
(ਔੜ ਦੇ ਸਮੇਂ ਥੋੜੇ ਦਿਨਾਂ ਲਈ) ਗੁੱਜਰ (ਆਪਣਾ ਮਾਲ-ਡੰਗਰ ਲੈ ਕੇ) ਕਿਸੇ ਚਰਨ ਵਾਲੀ ਥਾਂ ਤੇ ਜਾਂਦਾ ਹੈ, ਉੱਥੇ ਉਸ ਨੂੰ ਆਪਣੇ ਕਿਸੇ ਵਡੱਪਣ ਦਾ ਵਿਖਾਵਾ-ਖਿਲਾਰਾ ਸੋਭਦਾ ਨਹੀਂ
The herdsman comes to the pasture lands-what good are his ostentatious displays here?
ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥
(ਤਿਵੇਂ, ਹੇ ਜੀਵ ! ਜਦੋਂ ਤੈਨੂੰ ਇੱਥੇ ਜਗਤ ਵਿਚ ਰਹਿਣ ਲਈ) ਮਿਲਿਆ ਸਮਾ ਮੁੱਕ ਜਾਇਗਾ, ਤੂੰ (ਇਥੋਂ) ਤੁਰ ਪਏਂਗਾ । (ਇਸ ਵਾਸਤੇ ਆਪਣਾ ਅਸਲੀ) ਘਰ ਘਾਟ ਸੰਭਾਲ (ਚੇਤੇ ਰੱਖ) ।੧।
When your allotted time is up, you must go. Take care of your real hearth and home. ||1||
ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥
ਹੇ ਮੇਰੇ ਮਨ ! ਪਰਮਾਤਮਾ ਦੇ ਗੁਣ ਗਾਇਆ ਕਰ । ਪਿਆਰ ਨਾਲ ਗੁਰੂ ਦੀ (ਦੱਸੀ) ਸੇਵਾ ਕਰ
O mind, sing the Glorious Praises of the Lord, and serve the True Guru with love.
ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥
ਥੋੜੀ ਜਿਤਨੀ ਗੱਲ ਪਿੱਛੇ (ਇਸ ਥੋੜੇ ਜਿਹੇ ਜੀਵਨ-ਸਮੇਂ ਵਾਸਤੇ) ਕਿਉਂ ਮਾਣ ਕਰਦਾ ਹੈਂ ? ।੧।ਰਹਾਉ।
Why do you take pride in trivial matters? ||1||Pause||
ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
ਜਿਵੇਂ ਰਾਤ ਵੇਲੇ (ਕਿਸੇ ਘਰ ਆਏ ਹੋਏ) ਪਰਾਹੁਣੇ ਦਿਨ ਚੜ੍ਹਨ ਤੇ (ਉਥੋਂ ਉੱਠ ਕੇ ਚੱਲ ਪੈਣਗੇ (ਤਿਵੇਂ, ਹੇ ਜੀਵ ! ਜ਼ਿੰਦਗੀ ਦੀ ਰਾਤ ਮੁੱਕਣ ਤੇ ਤੂੰ ਭੀ ਇਸ ਜਗਤ ਤੋਂ ਚੱਲ ਪਏਂਗਾ)
Like an overnight guest, you shall arise and depart in the morning.
ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥
ਤੂੰ ਇਸ ਗ੍ਰਿਹਸਤ ਨਾਲ (ਬਾਗ ਪਰਵਾਰ ਨਾਲ) ਕਿਉਂ ਮਸਤ ਹੋਇਆ ਪਿਆ ਹੈਂ ? ਇਹ ਸਾਰੀ ਫੁੱਲਾਂ ਦੀ ਹੀ ਬਗ਼ੀਚੀ (ਸਮਾਨ) ਹੈ ।੨।
Why are you so attached to your household? It is all like flowers in the garden. ||2||
ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
ਇਹ ਚੀਜ਼ ਮੇਰੀ ਹੈ, ਇਹ ਜਾਇਦਾਦ ਮੇਰੀ ਹੈ—ਕਿਉਂ ਅਜੇਹਾ ਮਾਣ ਕਰ ਰਿਹਾ ਹੈਂ ? ਜਿਸ ਪਰਮਾਤਮਾ ਨੇ ਇਹ ਸਭ ਕੁਝ ਦਿੱਤਾ ਹੈ, ਉਸ ਨੂੰ ਲੱਭ
Why do you say, "Mine, mine"? Look to God, who has given it to you.
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥
ਇਥੋਂ ਜ਼ਰੂਰ ਕੂਚ ਕਰ ਜਾਣਾ ਹੈ । (ਲੱਖਾਂ ਕੋ੍ਰੜਾਂ ਦਾ ਮਾਲਕ ਭੀ) ਲੱਖਾ ਕੋ੍ਰੜਾਂ ਰੁਪਏ ਛੱਡ ਕੇ ਚਲਾ ਜਾਇਗਾ ।੩।
It is certain that you must arise and depart, and leave behind your hundreds of thousands and millions. ||3||
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
(ਹੇ ਭਾਈ !) ਚੌਰਾਸੀ ਲੱਖ ਜੂਨਾਂ ਵਿਚ ਭੌਂ ਭੌਂ ਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਲੱਭਾ ਹੈ
Through 8.4 million incarnations you have wandered, to obtain this rare and precious human life.
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥
ਹੇ ਨਾਨਕ ! (ਪਰਮਾਤਮਾ ਦਾ) ਨਾਮ ਹਿਰਦੇ ਵਿਚ ਵਸਾ, ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਇਥੋਂ ਕੂਚ ਕਰਨਾ ਹੈ) ।੪।੨੨।੯੨।
O Nanak, remember the Naam, the Name of the Lord; the day of departure is drawing near! ||4||22||92||