ਸਿਰੀਰਾਗੁ ਮਹਲਾ ੫ ॥
Siree Raag, Fifth Mehl:
ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥
(ਹੇ ਭਾਈ !) ਜੀਭ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਪਵਿਤ੍ਰ ਹੋ ਜਾਂਦਾ ਹੈ ਸਰੀਰ ਪਵਿਤ੍ਰ ਹੋ ਜਾਂਦਾ ਹੈ
With your tongue, repeat the True Name, and your mind and body shall become pure.
ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥
(ਜਗਤ ਵਿਚ) ਮਾਂ ਪਿਉ (ਆਦਿਕ) ਬਥੇਰੇ ਸਾਕ-ਅੰਗ ਹੁੰਦੇ ਹਨ, ਪਰ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸੰਬੰਧੀ) ਨਹੀਂ ਹੁੰਦਾ
Your mother and father and all your relations-without Him, there are none at all.
ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥੧॥
(ਸਿਮਰਨ ਭੀ ਉਸ ਦੀ ਮਿਹਰ ਨਾਲ ਹੀ ਹੋ ਸਕਦਾ ਹੈ), ਜੇ ਉਹ ਪ੍ਰਭੂ ਆਪਣੀ ਮਿਹਰ ਕਰੇ, ਤਾਂ ਉਹ (ਜੀਵ ਨੂੰ) ਰਤਾ ਭਰ ਸਮੇਂ ਲਈ ਭੀ ਨਹੀਂ ਭੁੱਲਦਾ ।੧।
If God Himself bestows His Mercy, then He is not forgotten, even for an instant. ||1||
ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥
ਹੇ ਮੇਰੇ ਮਨ ! ਜਿਤਨਾ ਚਿਰ (ਤੇਰੇ ਸਰੀਰ ਵਿਚ) ਸਾਹ (ਆਉਂਦਾ) ਹੈ (ਉਤਨਾ ਚਿਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ
O my mind, serve the True One, as long as you have the breath of life.
ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਸਾਰਾ ਝੂਠਾ ਪਰਪੰਚ ਹੈ, ਇਹ ਆਖ਼ਰ ਨੂੰ ਨਾਸ ਹੋ ਜਾਣ ਵਾਲਾ ਹੈ ।੧।ਰਹਾਉ।
Without the True One, everything is false; in the end, all shall perish. ||1||Pause||
ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥
ਹੇ (ਮੇਰੀ) ਮਾਂ ! ਮੇਰਾ ਮਾਲਕ-ਪ੍ਰਭੂ ਪਵਿਤ੍ਰ-ਸਰੂਪ ਹੈ, ਉਸ ਦੇ ਸਿਮਰਨ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ
My Lord and Master is Immaculate and Pure; without Him, I cannot even survive.
ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥
(ਉਸ ਦੇ ਦੀਦਾਰ ਵਾਸਤੇ) ਮੇਰੇ ਮਨ ਵਿਚ ਮੇਰੇ ਤਨ ਵਿਚ ਬਹੁਤ ਹੀ ਜ਼ਿਆਦਾ ਤਾਂਘ ਹੈ । (ਹੇ ਮਾਂ ! ਮੇਰੇ ਅੰਦਰ ਤੜਪ ਹੈ ਕਿ) ਕੋਈ (ਗੁਰਮੁਖਿ) ਉਸ ਨੂੰ ਲਿਆ ਕੇ ਮੈਨੂੰ ਮਿਲਾ ਦੇਵੇ
Within my mind and body, there is such a great hunger; if only someone would come and unite me with Him, O my mother!
ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥੨॥
ਮੈਂ ਚਾਰੇ ਕੂਟਾਂ ਭਾਲ ਵੇਖੀਆਂ ਹਨ, ਖਸਮ-ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ (ਸੁੱਝਦਾ) ।੨।
I have searched the four corners of the world-without our Husband Lord, there is no other place of rest. ||2||
ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥
(ਹੇ ਮੇਰੇ ਮਨ !) ਤੂੰ ਉਸ ਗੁਰੂ ਦੇ ਦਰ ਤੇ ਅਰਦਾਸ ਕਰ, ਜੇਹੜਾ ਕਰਤਾਰ (ਨੂੰ) ਮਿਲਾ ਸਕਦਾ ਹੈ
Offer your prayers to Him, who shall unite you with the Creator.
ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥
ਗੁਰੂ ਨਾਮ (ਦੀ ਦਾਤਿ) ਦੇਣ ਵਾਲਾ ਹੈ, ਉਸ (ਗੁਰੂ) ਦਾ (ਨਾਮ ਦਾ) ਖ਼ਜ਼ਾਨਾ ਅਮੁੱਕ ਹੈ
The True Guru is the Giver of the Naam; His Treasure is perfect and overflowing.
ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥੩॥
(ਗੁਰੂ ਦੀ ਸਰਨ ਪੈ ਕੇ ਹੀ) ਸਦਾ ਹੀ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੇ ਗੁਣਾਂ ਦੇ ਸਮੰੁਦਰ ਦਾ ਉਰਲਾ ਤੇ ਪਾਰਲਾ ਪੰਨਾ ਨਹੀਂ ਲੱਭ ਸਕਦਾ ।੩।
Forever and ever, praise the One, who has no end or limitation. ||3||
ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥
(ਹੇ ਭਾਈ ! ਗੁਰੂ ਦੀ ਸਰਨ ਪੈ ਕੇ) ਉਸ ਪਾਲਣਹਾਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਦੇ ਅਨੇਕਾਂ ਕੌਤਕ (ਦਿੱਸ ਰਹੇ ਹਨ)
Praise God, the Nurturer and Cherisher; His Wondrous Ways are unlimited.
ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥
ਉਸ ਦਾ ਨਾਮ ਸਦਾ ਹੀ ਸਿਮਰਨਾ ਚਾਹੀਦਾ ਹੈ, ਇਹੀ ਸਭ ਤੋਂ ਚੰਗੀ ਅਕਲ ਹੈ
Forever and ever, worship and adore Him; this is the most wonderful wisdom.
ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥
(ਪਰ ਜੀਵ ਦੇ ਭੀ ਕੀਹ ਵੱਸ ?) ਹੇ ਨਾਨਕ ! ਜਿਸ ਮਨੁੱਖ ਦੇ ਮੱਥੇ ਉੱਤੇ (ਚੰਗੇ ਭਾਗਾਂ ਦਾ) ਲੇਖ (ਉੱਘੜ ਪਏ), ਉਸ ਨੂੰ (ਪਰਮਾਤਮਾ) ਮਨ ਵਿਚ ਹਿਰਦੇ ਵਿਚ ਪਿਆਰਾ ਲੱਗਦਾ ਹੈ ।੪।੧੯।੮੯।
O Nanak, God's Flavor is sweet to the minds and bodies of those who have such blessed destiny written on their foreheads. ||4||19||89||