ਆਸਾ ਮਹਲਾ ੧ ਤਿਤੁਕਾ ॥
Aasaa, First Mehl, Ti-Tukas:
ਕੋਈ ਭੀਖਕੁ ਭੀਖਿਆ ਖਾਇ ॥
(ਤੇਰਾ ਆਸਰਾ ਭੁਲਾ ਕੇ ਹੀ) ਕੋਈ ਮੰਗਤਾ ਭਿੱਛਿਆ (ਮੰਗ ਮੰਗ ਕੇ) ਖਾਂਦਾ ਹੈ (ਤੇ ਗਰੀਬੀ ਵਿਚ ਨਿਢਾਲ ਹੋ ਰਿਹਾ ਹੈ),
One is a beggar, living on charity;
ਕੋਈ ਰਾਜਾ ਰਹਿਆ ਸਮਾਇ ॥
(ਤੈਨੂੰ ਭੁਲਾ ਕੇ ਹੀ) ਕੋਈ ਮਨੁੱਖ ਰਾਜਾ ਬਣ ਕੇ (ਰਾਜ ਵਿਚ) ਮਸਤ ਹੋ ਰਿਹਾ ਹੈ
another is a king, absorbed in himself.
ਕਿਸ ਹੀ ਮਾਨੁ ਕਿਸੈ ਅਪਮਾਨੁ ॥
ਕਿਸੇ ਨੂੰ ਆਦਰ ਮਿਲ ਰਿਹਾ ਹੈ (ਉਹ ਇਸ ਆਦਰ ਵਿਚ ਅਹੰਕਾਰੀ ਹੈ) ਕਿਸੇ ਦੀ ਨਿਰਾਦਰੀ ਹੋ ਰਹੀ ਹੈ
One receives honor, and another dishonor.
ਢਾਹਿ ਉਸਾਰੇ ਧਰੇ ਧਿਆਨੁ ॥
(ਕੋਈ ਮਨੁੱਖ ਮਨ ਦੇ ਲੱਡੂ ਭੋਰ ਰਿਹਾ ਹੈ, ਆਪਣੇ ਮਨ ਵਿਚ) ਕਈ ਸਲਾਹਾਂ ਬਣਾਂਦਾ ਹੈ ਤੇ ਢਾਂਹਦਾ ਹੈ, ਬੱਸ! ਇਹੀ ਸੋਚਾਂ ਸੋਚਦਾ ਰਹਿੰਦਾ ਹ
The Lord destroys and creates; He is enshrined in His meditation.
ਤੁਝ ਤੇ ਵਡਾ ਨਾਹੀ ਕੋਇ ॥
ਪਰ ਹੇ ਪ੍ਰਭੂ! ਤੈਥੋਂ ਕੋਈ ਵੱਡਾ ਨਹੀਂ (ਜਿਸ ਨੂੰ ਵਡਿਆਈ ਮਿਲਦੀ ਹੈ, ਤੈਥੋਂ ਹੀ ਮਿਲਦੀ ਹੈ)
There is no other as great as You.
ਕਿਸੁ ਵੇਖਾਲੀ ਚੰਗਾ ਹੋਇ ॥੧॥
ਮੈਂ ਕੋਈ ਅਜਿਹਾ ਆਦਮੀ ਨਹੀਂ ਵਿਖਾ ਸਕਦਾ ਜੋ (ਆਪਣੇ ਆਪ ਤੋਂ ਹੀ) ਚੰਗਾ ਬਣ ਗਿਆ ਹੋਵੇ ।੧।
So whom should I present to You? Who is good enough? ||1||
ਮੈ ਤਾਂ ਨਾਮੁ ਤੇਰਾ ਆਧਾਰੁ ॥
ਮੇਰੇ ਲਈ ਸਿਰਫ਼ ਤੇਰਾ ਨਾਮ ਹੀ ਆਸਰਾ ਹੈ
The Naam, the Name of the Lord, is my only Support.
ਤੂੰ ਦਾਤਾ ਕਰਣਹਾਰੁ ਕਰਤਾਰੁ ॥੧॥ ਰਹਾਉ ॥
(ਕਿਉਂਕਿ) ਤੂੰ ਹੀ (ਸਭ ਦਾਤਾਂ) ਦੇਣ ਵਾਲਾ ਹੈਂ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈਂ, ਤੂੰ ਸਾਰੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ ਹੈਂ ।੧।ਰਹਾਉ।
You are the Great Giver, the Doer, the Creator. ||1||Pause||
ਵਾਟ ਨ ਪਾਵਉ ਵੀਗਾ ਜਾਉ ॥
(ਹੇ ਪ੍ਰਭੂ! ਤੇਰੀ ਓਟ ਤੋਂ ਬਿਨਾ) ਮੈਂ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ, ਕੁਰਾਹੇ ਹੀ ਜਾਂਦਾ ਹਾਂ,
I have not walked on Your Path; I have followed the crooked path.
ਦਰਗਹ ਬੈਸਣ ਨਾਹੀ ਥਾਉ ॥
ਤੇਰੀ ਹਜ਼ੂਰੀ ਵਿਚ ਭੀ ਮੈਨੂੰ ਥਾਂ ਨਹੀਂ ਮਿਲ ਸਕਦੀ
In the Court of the Lord, I find no place to sit.
ਮਨ ਕਾ ਅੰਧੁਲਾ ਮਾਇਆ ਕਾ ਬੰਧੁ ॥
(ਜਦ ਤਕ ਮੈਨੂੰ ਤੇਰੇ ਪਾਸੋਂ ਗਿਆਨ-ਚਾਨਣ ਨਾ ਮਿਲੇ) ਮੈਂ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹਾਂ, ਮਨ ਦਾ ਅੰਨ੍ਹਾ ਹੀ ਰਹਿੰਦਾ ਹਾਂ,
I am mentally blind, in the bondage of Maya.
ਖੀਨ ਖਰਾਬੁ ਹੋਵੈ ਨਿਤ ਕੰਧੁ ॥
ਮੇਰਾ ਸਰੀਰ (ਵਿਕਾਰਾਂ ਵਿਚ) ਸਦਾ ਖਚਿਤ ਤੇ ਖ਼ੁਆਰ ਹੁੰਦਾ ਹੈ
The wall of my body is breaking down, wearing away, growing weaker.
ਖਾਣ ਜੀਵਣ ਕੀ ਬਹੁਤੀ ਆਸ ॥
ਮੈਂ ਸਦਾ ਹੋਰ ਹੋਰ ਖਾਣ ਤੇ ਜੀਊਣ ਦੀਆਂ ਆਸਾਂ ਬਣਾਂਦਾ ਹਾਂ
You have such high hopes of eating and living
ਲੇਖੈ ਤੇਰੈ ਸਾਸ ਗਿਰਾਸ ॥੨॥
(ਮੈਨੂੰ ਇਹ ਚੇਤਾ ਹੀ ਨਹੀਂ ਰਹਿੰਦਾ ਕਿ) ਮੇਰਾ ਇਕ ਇਕ ਸਾਹ ਤੇ ਇਕ ਇਕ ਗਿਰਾਹੀ ਤੇਰੇ ਹਿਸਾਬ ਵਿਚ ਹੈ (ਤੇਰੀ ਮੇਹਰ ਨਾਲ ਹੀ ਮਿਲ ਰਿਹਾ ਹੈ) ।੨।
- your breaths and morsels of food are already counted! ||2||
ਅਹਿਨਿਸਿ ਅੰਧੁਲੇ ਦੀਪਕੁ ਦੇਇ ॥
ਪ੍ਰਭੂ (ਇਤਨਾ ਦਿਆਲ ਹੈ ਕਿ ਮੇਰੇ ਵਰਗੇ) ਅੰਨ੍ਹੇ ਨੂੰ ਦਿਨ ਰਾਤ (ਗਿਆਨ ਦਾ) ਦੀਵਾ ਬਖ਼ਸ਼ਦਾ ਹੈ,
Night and day they are blind - please, bless them with Your Light.
ਭਉਜਲ ਡੂਬਤ ਚਿੰਤ ਕਰੇਇ ॥
ਸੰਸਾਰ-ਸਮੁੰਦਰ ਵਿਚ ਡੁਬਦੇ ਦਾ ਫ਼ਿਕਰ ਰੱਖਦਾ ਹੈ
They are drowning in the terrifying world-ocean, crying out in pain.
ਕਹਹਿ ਸੁਣਹਿ ਜੋ ਮਾਨਹਿ ਨਾਉ ॥ ਹਉ ਬਲਿਹਾਰੈ ਤਾ ਕੈ ਜਾਉ ॥
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ ਜੋ ਪ੍ਰਭੂ ਦਾ ਨਾਮ ਜਪਦੇ ਹਨ, ਸੁਣਦੇ ਹਨ, ਉਸ ਵਿਚ ਸਰਧਾ ਰੱਖਦੇ ਹਨ । ਹੇ ਪ੍ਰਭੂ! ਨਾਨਕ ਤੇਰੇ ਦਰ ਤੇ ਇਹ ਅਰਦਾਸ ਕਰਦਾ ਹੈ ਕਿ ਸਾਡੀ ਜਿੰਦ ਤੇ ਸਾਡਾ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ ।੩।
I am a sacrifice to those who chant, hear and believe in the Name.
ਨਾਨਕੁ ਏਕ ਕਹੈ ਅਰਦਾਸਿ ॥
ਹੇ ਪ੍ਰਭੂ! ਨਾਨਕ ਤੇਰੇ ਦਰ ਤੇ ਇਹ ਅਰਦਾਸ ਕਰਦਾ ਹੈ
Nanak utters this one prayer;
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
ਸਾਡੀ ਜਿੰਦ ਤੇ ਸਾਡਾ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ ।੩।
soul and body, all belong to You, Lord. ||3||
ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥
ਹੇ ਪ੍ਰਭੂ! ਜਦੋਂ ਤੂੰ (ਆਪਣੇ ਨਾਮ ਦੀ ਦਾਤਿ ਮੈਨੂੰ) ਦੇਂਦਾ ਹੈਂ, ਤਦੋਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ
When You bless me, I chant Your Name.
ਦਰਗਹ ਬੈਸਣ ਹੋਵੈ ਥਾਉ ॥
ਤੇ ਤੇਰੀ ਹਜ਼ੂਰੀ ਵਿਚ ਮੈਨੂੰ ਬੈਠਣ ਲਈ ਥਾਂ ਮਿਲ ਸਕਦੀ ਹੈ
Thus I find my seat in the Court of the Lord.
ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥
ਜਦੋਂ ਤੇਰੀ ਰਜ਼ਾ ਹੋਵੇ ਤਦੋਂ ਹੀ ਮੇਰੀ ਭੈੜੀ ਮਤਿ ਦੂਰ ਹੋ ਸਕਦੀ ਹੈ,
When it pleases You, evil-mindedness departs,
ਗਿਆਨ ਰਤਨੁ ਮਨਿ ਵਸੈ ਆਇ ॥
ਤੇ ਤੇਰਾ ਬਖ਼ਸ਼ਿਆ ਸ੍ਰੇਸ਼ਟ ਗਿਆਨ ਮੇਰੇ ਮਨ ਵਿਚ ਆ ਕੇ ਵੱਸ ਸਕਦਾ ਹੈ ।
and the jewel of spiritual wisdom comes to dwell in the mind.
ਨਦਰਿ ਕਰੇ ਤਾ ਸਤਿਗੁਰੁ ਮਿਲੈ ॥
ਜਿਸ ਮਨੁੱਖ ਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ
When the Lord bestows His Glance of Grace, then one comes to meet the True Guru.
ਪ੍ਰਣਵਤਿ ਨਾਨਕੁ ਭਵਜਲੁ ਤਰੈ ॥੪॥੧੮॥
ਨਾਨਕ ਬੇਨਤੀ ਕਰਦਾ ਹੈ ਕਿੇ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੪।੧੮।
Prays Nanak, carry us across the terrifying world-ocean. ||4||18||