ਆਸਾ ਮਹਲਾ ੧ ॥
Aasaa, First Mehl:
 
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥
ਜਦੋਂ ਮੇਰਾ ਖਸਮ-ਪ੍ਰਭੂ (ਮੈਨੂੰ ਜੀਵ-ਇਸਤ੍ਰੀ ਨੂੰ ਅਪਣਾ ਕੇ ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ ਕੇ) ਆਪਣੇ ਘਰ ਵਿਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ (ਜੀਭ, ਅੱਖਾਂ, ਕੰਨਾਂ ਆਦਿਕ ਨੇ ਰਲ ਕੇ) ਪ੍ਰਭੂ-ਪਤੀ ਨਾਲ ਮੇਲ ਦੇ ਗੀਤ ਗਾਣੇ-ਸੁਣਨੇ ਸ਼ੁਰੂ ਕਰ ਦਿੱਤੇ ।
When by His Grace He came to my home, then my companions met together to celebrate my marriage.
 
ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥
ਮੇਰਾ ਖਸਮ-ਪ੍ਰਭੂ ਮੈਨੂੰ ਵੀਆਹਣ ਆਇਆ ਹੈ (ਮੈਨੂੰ ਆਪਣੇ ਚਰਨਾਂ ਵਿਚ ਜੋੜਨ ਆਇਆ ਹੈ)—ਪ੍ਰਭੂ-ਮਿਲਾਪ ਲਈ ਇਹ ਉੱਦਮ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ ਹੈ ।੧।
Beholding this play, my mind became blissful; my Husband Lord has come to marry me. ||1||
 
ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥
ਹੇ ਇਸਤ੍ਰੀਓ! (ਹੇ ਮੇਰੇ ਗਿਆਨ-ਇੰਦ੍ਰਿਓ! ਚੰਗੇ ਮੰਦੇ ਦੀ) ਪਰਖ ਦੀ ਵਿਚਾਰ (ਪੈਦਾ ਕਰਨ ਵਾਲਾ ਗੀਤ) ਮੁੜ ਮੁੜ ਗਾਵੋ (ਹੇ ਮੇਰੀ ਜੀਭ! ਸਿਫ਼ਤਿ-ਸਾਲਾਹ ਵਿਚ ਜੁੜ; ਤਾਕਿ ਤੈਨੂੰ ਨਿੰਦਾ ਕਰਨ ਵਲੋਂ ਹਟਣ ਦੀ ਸੂਝ ਆ ਜਾਏ । ਹੇ ਮੇਰੇ ਕੰਨੋ! ਸਿਫ਼ਤਿ-ਸਾਲਾਹ ਦੇ ਗੀਤ ਸੁਣਦੇ ਰਹੋ, ਤਾਂ ਜੁ ਨਿੰਦਾ ਸੁਣਨ ਦੀ ਬਾਣ ਹਟੇ) ।
So sing - yes, sing the songs of wisdom and reflection, O brides.
 
ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥
ਸਾਡੇ ਘਰ ਵਿਚ (ਮੇਰੇ ਹਿਰਦੇ-ਘਰ ਵਿਚ) ਉਹ ਖਸਮ-ਪ੍ਰਭੂ ਆ ਵੱਸਿਆ ਹੈ ਜੋ ਸਾਰੇ ਜਗਤ ਦੀ ਜ਼ਿੰਦਗੀ (ਦਾ ਆਸਰਾ) ਹੈ ।੧।ਰਹਾਉ।
My spouse, the Life of the world, has come into my home. ||1||Pause||
 
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥
ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ (ਗੁਰੂ ਨੇ ਮੈਨੂੰ ਪ੍ਰਭੂ-ਪਤੀ ਨਾਲ ਜੋੜਿਆ), ਜਦੋਂ ਮੈਨੂੰ ਖਸਮ-ਪ੍ਰਭੂ ਮਿਲ ਪਿਆ, ਤਦੋਂ ਮੈਨੂੰ ਸਮਝ ਪੈ ਗਈ
When I was married within the Gurdwara, the Guru's Gate, I met my Husband Lord, and I came to know Him.
 
ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥
ਕਿ ਉਹ ਪ੍ਰਭੂ ਜੀਵਨ-ਰੌ ਬਣ ਕੇ ਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ । ਮੇਰੇ ਅੰਦਰੋਂ ਆਪਾ-ਭਾਵ ਦੂਰ ਹੋ ਗਿਆ, ਮੇਰਾ ਮਨ ਉਸ ਪ੍ਰਭੂ-ਪਤੀ ਦੀ ਯਾਦ ਵਿਚ ਗਿੱਝ ਗਿਆ ।੨।
The Word of His Shabad is pervading the three worlds; when my ego was quieted, my mind became happy. ||2||
 
ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥
ਪ੍ਰਭੂ-ਪਤੀ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾਣ ਦਾ ਇਹ ਕੰਮ ਆਪਣਾ ਸਮਝਦਾ ਹੈ, ਤੇ ਆਪ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਦਾ ਹੈ, ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ ।
He Himself arranges His own affairs; His affairs cannot be arranged by anyone else.
 
ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥
ਇਸ ਮੇਲ ਦੀ ਬਰਕਤਿ ਨਾਲ (ਜੀਵ-ਇਸਤ੍ਰੀ ਦੇ ਅੰਦਰ) ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ । ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ।੩।
By the affair of this marriage, truth, contentment, mercy and faith are produced; but how rare is that Gurmukh who understands it! ||3||
 
ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥
ਨਾਨਕ ਆਖਦੇ ਹਨ—(ਭਾਵੇਂ ਜੀਕਰ) ਪਰਮਾਤਮਾ ਹੀ ਸਭ ਜੀਵ-ਇਸਤ੍ਰੀਆਂ ਦਾ ਪਤੀ ਹੈ,
Says Nanak, that Lord alone is the Husband of all.
 
ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥
(ਫਿਰ ਭੀ) ਜਿਸ ਉਤੇ ਮੇਹਰ ਦੀ ਨਿਗਾਹ ਕਰਦਾ ਹੈ (ਜਿਸ ਦੇ ਹਿਰਦੇ ਵਿਚ ਆ ਕੇ ਪਰਗਟ ਹੁੰਦਾ ਹੈ) ਉਹੀ ਭਾਗਾਂ ਵਾਲੀ ਹੁੰਦੀ ਹੈ ।੪।੧੦।
She, upon whom He casts His Glance of Grace, becomes the happy soul-bride. ||4||10||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by