ਆਸਾ ਮਹਲਾ ੧ ॥
Aasaa, First Mehl:
ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥
ਕੋਈ ਮੰਗਤਾ (ਭਾਵੇਂ ਕਿਸੇ ਭੀ ਜਾਤਿ ਦਾ ਹੋਵੇ) ਪ੍ਰਭੂ ਦੇ ਦਰ ਤੇ ਪੁਕਾਰ ਕਰੇ, ਤਾਂ ਉਹ ਮਹਲ ਦਾ ਮਾਲਕ ਖਸਮ-ਪ੍ਰਭੂ (ਉਸ ਦੀ ਪੁਕਾਰ) ਸੁਣ ਲੈਂਦਾ ਹੈ ।
If a beggar cries out at the door, the Master hears it in His Mansion.
ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥
(ਫਿਰ) ਉਸ ਦੀ ਮਰਜ਼ੀ ਹੌਸਲਾ ਦੇਵੇ ਉਸ ਦੀ ਮਰਜ਼ੀ ਧੱਕਾ ਦੇ ਦੇਵੇ (ਮੰਗਤੇ ਦੀ ਅਰਦਾਸ ਸੁਣ ਲੈਣ ਵਿਚ ਹੀ) ਪ੍ਰਭੂ ਉਸ ਨੂੰ ਵਡਿਆਈ ਹੀ ਦੇ ਰਿਹਾ ਹੈ ।੨।
Whether He receives him or pushes him away, it is the Gift of the Lord's Greatness. ||1||
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥
ਪ੍ਰਭੂ ਦੀ ਹਜੂਰੀ ਵਿਚ ਦਾਤ ਦੇਣ ਸਮੇਂ ਪ੍ਰੇਮ ਵਿਚਾਰਿਆ ਜਾਂਦਾ ਹੈ,ਜਾਤ ਨਹੀਂ ਪੁਛੀ ਜਾਂਦੀ
Recognize the Lord's Light within all, and do not consider social class or status; there are no classes or castes in the world hereafter. ||1||Pause||
ਆਪਿ ਕਰਾਏ ਆਪਿ ਕਰੇਇ ॥
(ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵ ਪਾਸੋਂ ਪੁਕਾਰ) ਕਰਾਂਦਾ ਹੈ, (ਹਰੇਕ ਵਿਚ ਵਿਆਪਕ ਹੋ ਕੇ) ਆਪ ਹੀ (ਪੁਕਾਰ) ਕਰਦਾ ਹੈ,
He Himself acts, and He Himself inspires us to act.
ਆਪਿ ਉਲਾਮ੍ਹੇ ਚਿਤਿ ਧਰੇਇ ॥
ਆਪ ਹੀ ਪ੍ਰਭੂ (ਹਰੇਕ ਜੀਵ ਦੇ) ਗਿਲੇ ਸੁਣਦਾ ਹੈ ।
He Himself considers our complaints.
ਜਾ ਤੂੰ ਕਰਣਹਾਰੁ ਕਰਤਾਰੁ ॥
ਜਦੋਂ (ਹੇ ਪ੍ਰਭੂ! ਕਿਸੇ ਜੀਵ ਨੂੰ ਤੂੰ ਇਹ ਨਿਸਚਾ ਕਰਾ ਦੇਂਦਾ ਹੈਂ ਕਿ) ਤੂੰ ਸਿਰਜਣਹਾਰ ਸਭ ਕੁਝ ਕਰਨ ਦੇ ਸਮਰੱਥ (ਸਿਰ ਉਤੇ ਰਾਖਾ) ਹੈਂ,
Since You, O Creator Lord, are the Doer,
ਕਿਆ ਮੁਹਤਾਜੀ ਕਿਆ ਸੰਸਾਰੁ ॥੨॥
ਤਾਂ ਉਸ ਨੂੰ (ਜਗਤ ਦੀ) ਕੋਈ ਮੁਥਾਜੀ ਨਹੀਂ ਰਹਿੰਦੀ, ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ ।੨।
why should I submit to the world? ||2||
ਆਪਿ ਉਪਾਏ ਆਪੇ ਦੇਇ ॥
ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭਨਾਂ ਨੂੰ ਰਿਜ਼ਕ ਆਦਿਕ) ਦੇਂਦਾ ਹੈ ।
You Yourself created and You Yourself give.
ਆਪੇ ਦੁਰਮਤਿ ਮਨਹਿ ਕਰੇਇ ॥
ਪ੍ਰਭੂ ਆਪ ਹੀ ਜੀਵਾਂ ਨੂੰ ਭੈੜੀ ਮਤਿ ਵਲੋਂ ਵਰਜਦਾ ਹੈ
You Yourself eliminate evil-mindedness;
ਗੁਰ ਪਰਸਾਦਿ ਵਸੈ ਮਨਿ ਆਇ ॥
ਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ,
by Guru's Grace, You come to abide in our minds,
ਦੁਖੁ ਅਨ੍ਹੇਰਾ ਵਿਚਹੁ ਜਾਇ ॥੩॥
ਉਸ ਦੇ ਅੰਦਰੋਂ ਦੁਖ ਦੂਰ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ ।੩।
and then, pain and darkness are dispelled from within. ||3||
ਸਾਚੁ ਪਿਆਰਾ ਆਪਿ ਕਰੇਇ ॥
ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਆਪਣਾ ਸਿਮਰਨ ਪਿਆਰਾ ਕਰਦਾ ਹੈ (ਸਿਮਰਨ ਦਾ ਪਿਆਰ ਪੈਦਾ ਕਰਦਾ ਹੈ);
He Himself infuses love for the Truth.
ਅਵਰੀ ਕਉ ਸਾਚੁ ਨ ਦੇਇ ॥
ਜਿਨ੍ਹਾਂ ਦੇ ਅੰਦਰ ਪਿਆਰ ਦੀ ਅਜੇ ਘਾਟ ਹੈ, ਉਹਨਾਂ ਨੂੰ ਆਪ ਹੀ ਸਿਮਰਨ ਦੀ ਦਾਤਿ ਨਹੀਂ ਦੇਂਦਾ ।
Unto others, the Truth is not bestowed.
ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥
ਨਾਨਕ ਆਖਦਾ ਹੈ ਜਿਸ ਕਿਸੇ ਨੂੰ ਸਿਮਰਨ ਦੀ ਦਾਤਿ ਪ੍ਰਭੂ ਦੇਂਦਾ ਹੈ ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ (ਭਾਵ, ਉਹ ਜੀਵ ਕੋਈ ਅਜੇਹੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਕਰਕੇ ਕੋਈ ਤਾੜਨਾ ਹੋਵੇ) ।੪।੩।
If He bestows it upon someone, says Nanak, then, in the world hereafter, that person is not called to account. ||4||3||