ਗਉੜੀ ॥
Gauree:
ਪਾਨੀ ਮੈਲਾ ਮਾਟੀ ਗੋਰੀ ॥
(ਹੇ ਅਹੰਕਾਰੀ ਜੀਵ! ਕਿਸ ਗੱਲ ਦਾ ਮਾਣ ਕਰਦਾ ਹੈਂ?) ਪਿਉ ਦੀ ਗੰਦੀ ਬੂੰਦ ਅਤੇ ਮਾਂ ਦੀ ਰਕਤ—
The water of the sperm is cloudy, and the egg of the ovary is crimson.
ਇਸ ਮਾਟੀ ਕੀ ਪੁਤਰੀ ਜੋਰੀ ॥੧॥
(ਇਹਨਾਂ ਦੋਹਾਂ ਤੋਂ ਤਾਂ ਪਰਮਾਤਮਾ ਨੇ) ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ ।੧।
From this clay, the puppet is fashioned. ||1||
ਮੈ ਨਾਹੀ ਕਛੁ ਆਹਿ ਨ ਮੋਰਾ ॥
(ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ ।
I am nothing, and nothing is mine.
ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥
ਹੇ ਮੇਰੇ ਗੋਬਿੰਦ! ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ।੧।ਰਹਾਉ।
This body, wealth, and all delicacies are Yours, O Lord of the Universe. ||1||Pause||
ਇਸ ਮਾਟੀ ਮਹਿ ਪਵਨੁ ਸਮਾਇਆ ॥
ਇਸ ਮਿੱਟੀ (ਦੇ ਪੁਤਲੇ) ਵਿਚ (ਇਸ ਨੂੰ ਖੜਾ ਰੱਖਣ ਲਈ) ਪ੍ਰਾਣ ਟਿਕੇ ਹੋਏ ਹਨ
Into this clay, the breath is infused.
ਝੂਠਾ ਪਰਪੰਚੁ ਜੋਰਿ ਚਲਾਇਆ ॥੨॥
(ਪਰ ਇਸ ਕਮਜ਼ੋਰ ਜਿਹੀ ਥੰਮ੍ਹੀ ਨੂੰ ਨਾਹ ਸਮਝਦਾ ਹੋਇਆ) ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ ।੨।
By Your Power, You have set this false contrivance in motion. ||2||
ਕਿਨਹੂ ਲਾਖ ਪਾਂਚ ਕੀ ਜੋਰੀ ॥
ਜਿਨ੍ਹਾਂ ਜੀਵਾਂ ਨੇ ਪੰਜ ਪੰਜ ਲੱਖ ਦੀ ਜਾਇਦਾਦ ਜੋੜ ਲਈ ਹੈ,
Some collect hundreds of thousands of dollars,
ਅੰਤ ਕੀ ਬਾਰ ਗਗਰੀਆ ਫੋਰੀ ॥੩॥
ਮੌਤ ਆਇਆਂ ਉਹਨਾਂ ਦਾ ਭੀ ਸਰੀਰ-ਰੂਪ ਭਾਂਡਾ ਭੱਜ ਜਾਂਦਾ ਹੈ ।੩।
but in the end, the pitcher of the body bursts. ||3||
ਕਹਿ ਕਬੀਰ ਇਕ ਨੀਵ ਉਸਾਰੀ ॥
ਕਬੀਰ ਜੀ ਆਖਦੇ ਹਨ— ਤੇਰੀ ਤਾਂ ਜੋ ਨੀਂਹ ਹੀ ਖੜੀ ਕੀਤੀ ਗਈ ਹੈ
Says Kabeer, that single foundation which you have laid
ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥
ਹੇ ਅਹੰਕਾਰੀ ਜੀਵ! ਉਹ ਇਕ ਪਲਕ ਵਿਚ ਨਾਸ ਹੋ ਜਾਣ ਵਾਲੀ ਹੈ ।੪।੧।੯।੬੦।
will be destroyed in an instant - you are so egotistical. ||4||1||9||60||