ਗਉੜੀ ਕਬੀਰ ਜੀ ॥
Gauree, Kabeer Jee:
ਬਿਖਿਆ ਬਿਆਪਿਆ ਸਗਲ ਸੰਸਾਰੁ ॥
ਸਾਰਾ ਜਹਾਨ ਹੀ ਮਾਇਆ (ਦੇ ਪ੍ਰਭਾਵ) ਨਾਲ ਨੱਪਿਆ ਹੋਇਆ ਹੈ;
The whole world is engrossed in corruption.
ਬਿਖਿਆ ਲੈ ਡੂਬੀ ਪਰਵਾਰੁ ॥੧॥
ਮਾਇਆ ਸਾਰੇ ਹੀ ਕਟੰੁਬ ਨੂੰ (ਸਾਰੇ ਹੀ ਜੀਵਾਂ ਨੂੰ) ਡੋਬੀ ਬੈਠੀ ਹੈ ।੧।
This corruption has drowned entire families. ||1||
ਰੇ ਨਰ ਨਾਵ ਚਉੜਿ ਕਤ ਬੋੜੀ ॥
ਹੇ ਮਨੁੱਖ! ਤੂੰ (ਆਪਣੀ ਜ਼ਿੰਦਗੀ ਦੀ) ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ?
O man, why have you wrecked your boat and sunk it?
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥
ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈਂ ।੧।ਰਹਾਉ।
You have broken with the Lord, and joined hands with corruption. ||1||Pause||
ਸੁਰਿ ਨਰ ਦਾਧੇ ਲਾਗੀ ਆਗਿ ॥
(ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ) ਅੱਗ ਲੱਗੀ ਹੋਈ ਹੈ (ਜਿਸ ਵਿਚ) ਦੇਵਤੇ ਤੇ ਮਨੁੱਖ ਸੜ ਰਹੇ ਹਨ ।
Angels and human beings alike are burning in the raging fire.
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥
(ਇਸ ਅੱਗ ਨੂੰ ਸ਼ਾਂਤ ਕਰਨ ਲਈ ਨਾਮ-ਰੂਪ) ਪਾਣੀ ਭੀ ਨੇੜੇ ਹੀ ਹੈ, ਪਰ (ਇਹ) ਪਸ਼ੂ (ਜੀਵ) ਉੱਦਮ ਕਰ ਕੇ ਪੀਂਦਾ ਨਹੀਂ ਹੈ ।੨।
The water is near at hand, but the beast does not drink it in. ||2||
ਚੇਤਤ ਚੇਤਤ ਨਿਕਸਿਓ ਨੀਰੁ ॥
(ਉਹ ਨਾਮ-ਰੂਪ) ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ,
By constant contemplation and awareness, the water is brought forth.
ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥
ਕਬੀਰ ਜੀ ਆਖਦੇ ਹਨ— ਉਹ (ਅੰਮ੍ਰਿਤ-) ਜਲ ਪਵਿੱਤਰ ਹੁੰਦਾ ਹੈ, (ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ) ।੩।੨੪।
That water is immaculate and pure, says Kabeer. ||3||24||