ਪਉੜੀ ॥
Pauree:
ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥
ਹੇ ਮੇਰੀ ਜਿੰਦੇ! ਉਸ ਪਰਮੇਸਰ ਨੂੰ ਸਿਮਰ ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ ।
Serve Him, O my soul, who is the Giver and the Forgiver.
ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥
ਪਰਮੇਸ਼ਰ ਨੂੰ ਸਿਮਰਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ ।
All sinful mistakes are erased, by meditating in remembrance on the Lord of the Universe.
ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥
ਗੁਰੂ ਨੇ ਪ੍ਰਭੂ (ਨੂੰ ਮਿਲਣ) ਦਾ ਰਾਹ ਦੱਸਿਆ ਹੈ । ਗੁਰੂ ਦਾ ਉਪਦੇਸ਼ ਸਦਾ ਚੇਤੇ ਕਰਨਾ ਚਾਹੀਦਾ ਹੈ,
The Holy Saint has shown me the Way to the Lord; I chant the GurMantra.
ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥
(ਗੁਰੂ ਦਾ ਉਪਦੇਸ਼ ਸਦਾ ਚੇਤੇ ਕੀਤਿਆਂ) ਮਾਇਆ ਦੇ ਸਾਰੇ ਸੁਆਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਪਰਮੇਸ਼ਰ ਮਨ ਵਿਚ ਪਿਆਰਾ ਲੱਗਦਾ ਹੈ ।
The taste of Maya is totally bland and insipid; the Lord alone is pleasing to my mind.
ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥
ਹੇ ਨਾਨਕ! ਜਿਸ ਪਰਮੇਸ਼ਰ ਨੇ (ਇਹ) ਜਿੰਦ ਦਿੱਤੀ ਹੈ, ਉਸ ਨੂੰ (ਸਦਾ) ਸਿਮਰ ।੧੪।
Meditate, O Nanak, on the Transcendent Lord, who has blessed you with your soul and your life. ||14||