ਪਉੜੀ ॥
Pauree:
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥
ਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆਂ (ਸੰਸਾਰ) ਸਮੁੰਦਰ ਤੋਂ ਤਰ ਜਾਈਦਾ ਹੈ,
This is the distinguishing sign of the Holy Saint, that by meeting with him, one is saved.
ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥
ਜਮ ਦਾ ਸੇਵਕ (ਭਾਵ, ਜਮਦੂਤ) ਨੇੜੇ ਨਹੀਂ ਢੁਕਦਾ ਤੇ ਮੁੜ ਮੁੜ ਨਹੀਂ ਮਰੀਦਾ;
The Messenger of Death does not come near him; he never has to die again.
ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥
ਜੋ ਜ਼ਹਿਰ ਰੂਪ ਸੰਸਾਰ-ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ ।
He crosses over the terrifying, poisonous world-ocean.
ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥
ਹੇ ਭਾਈ! (ਸਾਧੂ ਗੁਰਮੁਖ ਨੇ ਮਿਲ ਕੇ) ਮਨ ਵਿਚ ਪਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ, ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ ।
So weave the garland of the Lord's Glorious Praises into your mind, and all your filth shall be washed away.
ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥
ਹੇ ਨਾਨਕ! (ਜਿਨ੍ਹਾਂ ਨੇ ਇਹ ਮਾਲਾ ਗੰੁਦੀ ਹੈ) ਉਹ ਪਾਰਬ੍ਰਹਮ ਪਰਮਾਤਮਾ ਨੂੰ ਮਿਲੇ ਰਹਿੰਦੇ ਹਨ ।੧੧।
Nanak remains blended with his Beloved, the Supreme Lord God. ||11||