ਪਉੜੀ ॥
Pauree:
ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥
ਜਿਸ ਥਾਂ ਤੇ ਗੁਰਮੁਖ ਮਨੁੱਖ ਬੈਠਦੇ ਹਨ ਉਹ ਥਾਂ ਸੋਹਣਾ ਹੋ ਜਾਂਦਾ ਹੈ,
Beautiful is that place, where the Holy people dwell.
ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥
(ਕਿਉਂਕਿ) ਉਹ ਗੁਰਮੁਖ ਬੰਦੇ (ਓਥੇ ਬੈਠ ਕੇ) ਆਪਣੇ ਸਮਰੱਥ ਪ੍ਰਭੂ ਨੂੰ ਸਿਮਰਦੇ ਹਨ (ਜਿਸ ਕਰਕੇ ਉਹਨਾਂ ਦੇ ਮਨ ਵਿਚੋਂ) ਸਾਰੀ ਬੁਰਾਈ ਨਾਸ ਹੋ ਜਾਂਦੀ ਹੈ ।
They serve their All-powerful Lord, and they give up all their evil ways.
ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥
ਹੇ ਪਾਰਬ੍ਰਹਮ! ਤੂੰ (ਵਿਕਾਰਾਂ ਵਿਚ) ਡਿੱਗਿਆਂ ਨੂੰ ਬਚਾਣ ਵਾਲਾ ਹੈਂ—ਇਹ ਗੱਲ ਸੰਤ ਜਨ ਭੀ ਆਖਦੇ ਹਨ ਤੇ ਬੇਦ ਭੀ ਆਖਦਾ ਹੈ,
The Saints and the Vedas proclaim, that the Supreme Lord God is the Saving Grace of sinners.
ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥
ਭਗਤਾਂ ਨੂੰ ਪਿਆਰ ਕਰਨਾ—ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ, ਤੇਰਾ ਇਹ ਸੁਭਾਉ ਸਦਾ ਕਾਇਮ ਰਹਿੰਦਾ ਹੈ ।
You are the Lover of Your devotees - this is Your natural way, in each and every age.
ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥
ਨਾਨਕ ਤੇਰਾ ਨਾਮ ਹੀ ਮੰਗਦਾ ਹੈ (ਨਾਨਕ ਨੂੰ ਤੇਰਾ ਨਾਮ ਹੀ) ਮਨ ਤਨ ਵਿਚ ਪਿਆਰਾ ਲੱਗਦਾ ਹੈ ।੫।
Nanak asks for the One Name, which is pleasing to his mind and body. ||5||