ਮਃ ੩ ॥
Third Mehl:
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥
ਅਹੰਕਾਰ ਵਿਚ ਮੱਤਾ ਹੋਇਆ ਮਨਮੁਖ (ਸਤਿਗੁਰੂ ਦੇ) ਨਿਵਾਸ-ਅਸਥਾਨ (ਭਾਵ, ਸਤਸੰਗ) ਨੂੰ ਨਹੀਂ ਪਛਾਣਦਾ ਹਰ ਵੇਲੇ ਜਕੋ-ਤੱਕਿਆਂ ਵਿਚ ਰਹਿੰਦਾ ਹੈ (ਭਾਵ, ਘੜੀ ਤੋਲਾ ਘੜੀ ਮਾਸਾ) ।
The egotistical, self-willed manmukh does not know the Mansion of the Lord's Presence; one moment he is here, and the next moment he is there.
ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥
ਸਦਾ ਸੱਦਦੇ ਰਹੀਏ ਤਾਂ ਭੀ ਉਹ ਸਤਸੰਗ ਵਿਚ ਨਹੀਂ ਆਉਂਦਾ (ਇਸ ਵਾਸਤੇ) ਉਹ ਹਰੀ ਦੀ ਦਰਗਾਹ ਵਿਚ ਭੀ ਕਿਵੇਂ ਸੁਰਖ਼ਰੂ ਹੋਵੇ? (ਭਾਵ, ਨਹੀਂ ਹੋ ਸਕਦਾ)!
He is always invited, but he does not go to the Mansion of the Lord's Presence. How shall he be accepted in the Court of the Lord?
ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥
ਸਤਿਗੁਰੂ ਦੇ ਟਿਕਾਣੇ ਦੀ (ਭਾਵ, ਸਤਸੰਗ ਦੀ) ਕਿਸੇ ਉਸ ਵਿਰਲੇ ਨੂੰ ਸਾਰ ਆਉਂਦੀ ਹੈ ਜੋ ਸਦਾ ਹੱਥ ਜੋੜੀ ਰੱਖੇ (ਭਾਵ, ਮਨ ਨੀਵਾਂ ਰੱਖ ਕੇ ਯਾਦ ਵਿਚ ਜੁੜਿਆ ਰਹੇ) ।
How rare are those who know the Mansion of the True Guru; they stand with their palms pressed together.
ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥
ਹੇ ਨਾਨਕ! ਜਿਸ ਤੇ ਪਿਆਰਾ ਪ੍ਰਭੂ ਆਪਣੀ ਮਿਹਰ ਕਰੇ, ਉਸ ਨੂੰ (ਮਨਮੁਖਤਾ ਵਲੋਂ) ਮੋੜ ਲੈਂਦਾ ਹੈ ।੨।
If my Lord grants His Grace, O Nanak, He restores them to Himself. ||2||