ਸਲੋਕ ਮਃ ੪ ॥
Shalok, Fourth Mehl:
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥
ਮਨਮੁਖ ਮਨੁੱਖ ਮੂਰਖ ਹੈ, ਨਾਮ ਤੋਂ ਸੱਖਣਾ ਭਟਕਦਾ ਫਿਰਦਾ ਹੈ ।
The self-willed manmukh is foolish; he wanders around without the Naam, the Name of the Lord.
ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥
ਸਤਿਗੁਰੂ ਤੋਂ ਬਿਨਾ ਉਸ ਦਾ ਹੋਛਾ ਮਨ (ਕਿਸੇ ਆਸਰੇ ਤੇ) ਟਿਕ ਨਹੀਂ ਸਕਦਾ (ਇਸ ਵਾਸਤੇ) ਫਿਰ ਫਿਰ ਜੂਨਾਂ ਵਿਚ ਪੈਂਦਾ ਹੈ ।
Without the Guru, his mind is not held steady, and he is reincarnated, over and over again.
ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥
ਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਿਗੁਰੂ ਆ ਕੇ ਮਿਲ ਪੈਂਦਾ ਹੈ (ਤੇ ਨਾਮ ਦੇ ਆਸਰੇ ਟਿਕਾ ਕੇ ਭਟਕਣ ਤੋਂ ਬਚਾ ਲੈਂਦਾ ਹੈ) ।
But when the Lord God Himself becomes merciful to him, then the True Guru comes to meet him.
ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥੧॥
(ਇਸ ਵਾਸਤੇ) ਹੇ ਦਾਸ ਨਾਨਕ! ਤੂੰ ਭੀ ਨਾਮ ਦੀ ਸਿਫ਼ਤਿ-ਸਾਲਾਹ ਕਰ (ਤਾ ਕਿ) ਤੇਰਾ ਸਾਰੀ ਉਮਰ ਦਾ ਦੁੱਖ ਮੁੱਕ ਜਾਏ ।੧।
O servant Nanak, praise the Naam; the pains of birth and death shall come to an end. ||1||