ਮਃ ੪ ॥
Fourth Mehl:
ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥
(ਪ੍ਰਸ਼ਨ) ਹੇ ਸੰਤ ਜਨੋ! (ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ ਹੈ?
The body is full of mistakes and misdeeds; how can it become pure, O Saints?
ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥
(ਉੱਤਰ) ਸਤਿਗੁਰੂ ਦੇ ਸਨਮੁਖ ਹੋ ਕੇ ਗੁਣ ਖ਼ਰੀਦੇ ਜਾਣ, ਤਾਂ (ਇਸ ਤਰ੍ਹਾਂ ਮਨੁੱਖਾ ਸਰੀਰ ਵਿਚੋਂ) ਹਉਮੈ-ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ ।
The Gurmukh purchases virtues, which wash off the sin of egotism.
ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥
ਜੋ ਮਨੁੱਖ ਪਿਆਰ ਨਾਲ ਸੱਚ ਨੂੰ (ਭਾਵ, ਸੱਚੇ ਦੇ ਨਾਮ ਨੂੰ) ਖ਼ਰੀਦਦੇ ਹਨ, ਉਹਨਾਂ ਦਾ ਇਹ ਸੌਦਾ ਸਦਾ ਨਾਲ ਨਿਭਦਾ ਹੈ,
True is the trade which purchases the True Lord with love.
ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥
(ਇਸ ਸੌਦੇ ਵਿਚ) ਘਾਟਾ ਕਦੇ ਹੁੰਦਾ ਹੀ ਨਹੀਂ; (ਤੇ, ਸੌਦੇ ਵਿਚੋਂ) ਲਾਭ (ਇਹ ਮਿਲਦਾ) ਹੈ ਕਿ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ।
No loss will come from this, and the profit comes by the Lord's Will.
ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥
ਹੇ ਨਾਨਕ! ਸੱਚੇ ਨਾਮ ਦੀ ਖ਼ਰੀਦ ਉਹ ਮਨੁੱਖ ਕਰਦੇ ਹਨ, ਜਿਨ੍ਹਾਂ ਨੂੰ (ਇਹ ਸੱਚਾ ਨਾਮ) ਮੁਢ ਤੋਂ (ਕੀਤੇ ਹੋਏ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ) (ਹਿਰਦੇ ਵਿਚ) ਉੱਕਰਿਆ ਹੋਇਆ ਮਿਲਦਾ ਹੈ ।੨।
O Nanak, they alone purchase the Truth, who are blessed with such pre-ordained destiny. ||2||